ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਧਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਓਲਡ ਸਟਡੈਂਟ ਐਸ਼ੋਸੀਏਸਨ ਦੇ ਅਹਦੇਦਾਰਾਂ ਅਤੇ ਮੈੇਂਬਰਾਂ ਨਾਲ ਕਾਲਜ ਪ੍ਰਿੰਸੀਪਲ ਡਾ.ਜਸਬੀਰ ਸਿੰਘ ਵਲੋਂ ਵਰਚੁਅਲ ਮੀਟਿੰਗ ਕੀਤੀ ਗਈ।ਇਸ ਮੌਕੇਂ ਬੋਲਦਿਆਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਖ਼ਾਲਸਾ ਕਾਲਜ ਤੋਂ ਸਿੱੱਖਿਆ ਗ੍ਰਹਿਣ ਕਰਕੇ ਗਏ ਵਿਿਦਆਰਥੀ ਵੱੱਖੋਂ-ਵਖਰੇ ਖੇਤਰਾਂ ਵਿਚ ਰੁਜ਼ਗਾਰ ਹਾਸਿਲ ਕਰਕੇ ਜਿੱਥੇ ਆਪਣੇ ਪਰਿਵਾਰ ਦੀ ਆਰਥਿਕ ਸਹਾਇਤਾ ਕਰ ਰਹੇ ਹਨ,ਉੱੱਥੇ ਹੀ ਕਾਲਜ ਤੋਂ ਪ੍ਰਾਪਤ ਸਿੱੱਖਿਆ ਤੇ ਚਲਦਿਆਂ ਆਪਣੀ ਸ਼ਖਸੀਅਤ ਦਾ ਪ੍ਰਭਾਵ ਵੀ ਸਮਾਜ ਤੇ ਪਾ ਰਹੇ ਹਨ।ਇਸਦੇ ਨਾਲ ਹੀ ਇਹ ਵਿਿਦਆਰਥੀ ਸਮਂੇ-ਸਮਂੇ ਤੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕਾਲਜ ਦੀਆਂ ਗਤੀਵਿਧੀਆਂ ਅਤੇ ਸਰਗਰਮੀਆਂ ਵਿੱਚ ਭਰਪੂਰ ਸਮੂਲੀਅਤ ਕਰਦੇ ਹਨ ਅਤੇ ਨਵੇਂ ਵਿਿਦਆਰਥੀਆਂ ਨੂੰ ਯੋਗ ਅਗਵਾਈ ਦੇ ਰਹੇ ਹਨ।ਓਲਡ ਸਟੂਡੈਂਟ ਐਸ਼ੋਸੀਏਸ਼ਨ ਦੇ ਜਨਰਲ ਸਕੱਤਰ ਸ.ਅਰਸ਼ਦੀਪ ਸਿੰਘ ਨੇ ਦੱੱਸਿਆ ਕਿ ਕਾਲਜ ਪ੍ਰਤੀ ਸਮਰਪਣ ਭਾਵਨਾ ਰੱੱਖਦੇ ਹੋਏ ਓ.ਐਸ.ਏ. ਦੇ ਸਮੂਹ ਮੈਂਬਰ ਆਪਣੀ ਸਮਰੱੱਥਾ ਮੁਤਾਬਿਕ ਕਾਲਜ ਨਾਲ ਜੁੜੀਆਂ ਸਰਗਰਸੀਆਂ ਦਾ ਹਿੱੱਸਾ ਬਣਦੇ ਰਹਿੰਦੇ ਹਨ।ਇਸਦੇ ਨਾਲ ਹੀ ਉਹਨਾਂ ਦੱੱਸਿਆਂ ਕਿ ਓ.ਐਸ.ਏ. ਦੇ ਮੈਂਬਰ ਕਾਲਜ ਦੁਆਰਾ ਮਿਲੀ ਅਗਵਾਈ ਅਤੇ ਸਹਿਯੋਗ ਲਈ ਹਮੇਸਾ ਰਿਣੀ ਰਹਿਣਗੇ।ਮੀਟਿੰਸ ਦੌਰਾਨ ਬਹੁਗਿਣਤੀ ਮੈਂਬਰ ਪੜ੍ਹਾਈ ਸਮੇਂ ਦੇ ਪਲਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਇਸ ਦੇ ਨਾਲ ਹੀ ਉਹ ਕਾਲਜ ਅਤੇ ਅਧਿਆਪਕਾਂ ਤੋਂ ਮਿਲੀ ਅਗਵਾਈ ਦੀ ਭਰਪੂਰ ਸਰਾਹਨਾ ਕਰਦੇ ਰਹੇ।ਇਸ ਮੌਕੇ ੌਸ਼ਅ ਦੇ ਮੈਂਬਰ ਹਾਜਰ ਸਨ।
ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਵੱਲੋ ੳਲਡ ਸਟੂਡੈਟ ਐਸ਼ੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਬਰਾਂ ਨਾਲ ਵਰਚੂਅਲ ਮੀਟਿੰਗ ਕੀਤੀ ਗਈ।
Related Posts
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ‘ਵਿਸ਼ਵ ਪਾਣੀ ਦਿਵਸ’ ਮੌਕੇ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ...
Webinar on E Learning on 1 August 2020
ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ‘ਈ ਲਰਨਿੰਗ’ ਵਿਸ਼ੇ *ਤੇ ਵੈਬੀਨਾਰ ਦਾ ਆਯੋਜਨ ਭਾਗੀਦਾਰਾਂ ਵੱਲੋਂ ਵੈਬੀਨਾਰ ਦੀ ਕੀਤੀ ਗਈ ਭਰਪੂਰ ...