ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਵਿਭਾਗ ਵੱਲੋਂ ਵਿਿਦਆਰਥੀਆਂ ਦੀਆਂ ਵਿੱਦਿਅਕ ਲੋੜਾਂ ਅਤੇ ਇਤਿਹਾਸ ਨੂੰ ਨੇੜਿਉਂ ਜਾਣਨ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਰੋਪੜ ਸਥਿਤ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਦੇ ਇਤਿਹਾਸਿਕ ਸੰਧੀ ਸਥਾਨ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਖ਼ਾਸ ਤੌਰ ਤੇ ਰੋਪੜ ਜਿਲੇ੍ਹ ਵਿੱਚ ਅਨੇਕਾਂ ਅਜਿਹੇ ਸਥਾਨ ਹਨ ਜਿਹੜੇ ਕਿ ਆਪਣੀ ਇਤਿਹਾਸਿਕ ਮਹੱਤਤਾ ਕਾਰਨ ਜਾਣੇ ਜਾਂਦੇ ਹਨ।ਉਨ੍ਹਾਂ ਆਖਿਆ ਕਿ ਇਤਿਹਾਸ ਵਿਭਾਗ ਵੱਲੋਂ ਕਰਵਾਇਆ ਇਹ ਦੌਰਾ ਜਿੱਥੇ ਵਿਿਦਆਰਥੀਆਂ ਨੂੰ ਪ੍ਰਫੁੱਲਿਤ ਕਰੇਗਾ ਉੱਥੇ ਹੀ ਆਪਣੇ ਵਿਰਸੇ ਅਤੇ ਸੰਸਕ੍ਰਿਤੀ ਪ੍ਰਤੀ ਚੇਤਨਾ ਵੀ ਵਿਕਸਿਤ ਕਰੇਗਾ।ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਿੰਦਰ ਕੌਰ ਨੇ ਦੱਸਿਆ ਕਿ ਬੀ.ਏ. ਭਾਗ ਪਹਿਲਾ, ਦੂਜਾ ਅਤੇ ਤੀਜਾ ਵਿੱਚ ਬਹੁ-ਗਿਣਤੀ ਵਿਿਦਆਰਥੀ ਇਤਿਹਾਸ ਵਿਸ਼ਾ ਪੜ੍ਹ ਰਹੇ ਹਨ।ਵਿਭਾਗ ਵੱਲੋਂ ਪੁਸਤਕ ਜਾਂ ਦਸਤਾਵੇਜ਼ੀ ਗਿਆਨ ਤੋਂ ਇਲਾਵਾ ਸਮੇਂ-ਸਮੇਂ ਤੇ ਵਿਿਦਆਰਥੀਆਂ ਨੂੰ ਇਤਿਹਾਸਕ ਧਰੋਹਰਾਂ ਤੇ ਲਿਜਾ ਕੇ ਉੱਥੋਂ ਦੀ ਇਤਿਹਾਸਿਕ ਮਹੱਤਤਾ ਤੋਂ ਜਾਣੂ ਕਰਵਾਇਆ ਜਾਂਦਾ ਹੈ।ਇਸੇ ਲੜੀ ਤਹਿਤ ਰੋਪੜ ਸਥਿਤ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਟਿੰਕ ਵਿਚਕਾਰ 1831 ਈ: ਨੂੰ ਹੋਈ ਇਤਿਹਾਸਿਕ ਸੰਧੀ ਸਥਾਨ (ਮਹਾਰਾਜਾ ਰਣਜੀਤ ਸਿੰਘ ਬਾਗ) ਦਾ ਦੌਰਾ ਕਰਵਾਇਆ ਗਿਆ।ਇਸ ਤੋਂ ਇਲਾਵਾ ਵਿਿਦਆਰਥੀਆਂ ਨੇ ਹੜੱਪਾ ਸੱਭਿਅਤਾ ਨਾਲ ਸੰਬੰਧਿਤ ਰੋਪੜ ਸਥਿਤ ਪੁਰਾਤਨ ਥੇਹ ਅਤੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ।ਇਸ ਮੌਕੇ ਸਮੂਹ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਇਤਿਹਾਸ ਦੇ ਇਨ੍ਹਾਂ ਸੋਮਿਆਂ ਨੂੰ ਜਾਣਨ ਵਿੱਚ ਭਰਪੂਰ ਰੁਚੀ ਵਿਖਾਈ।