ਆਨ-ਲਾਇਨ ਕੰਪਿਊਟਰ ਕੋਰਸ ਪ੍ਰਤੀ ਵਿਿਦਆਰਥੀਆਂ ਵਿਚ ਭਾਰੀ ਉਤਸ਼ਾਹ ਪ੍ਰਿੰਸੀਪਲ ਡਾ.ਜਸਵੀਰ ਸਿੰਘ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਇੱਕ ਮਹੀਨੇ ਦਾ ਫ਼ਰੀ ਆਨ-ਲਾਇਨ ਕੰਪਿਊਟਰ ਕੋਰਸ ਸਫਲਤਾ ਪੂਰਵਕ ਸੰਧਨ।ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ ਪਹਿਲਦਮੀ ਕਰਦਿਆਂ ਕਰੋਨਾ ਦੌਰਾਨ ਫ਼ਰੀ ਆਨ–ਲਾਇਨ ਬੇਸਿਕ ਕੰਪਿਊਟਰ ਕੋਰਸ ਸ਼ੁਰੂ ਕੀਤਾ ਗਿਆ ਸੀ।ਜਿਸ ਪ੍ਰਤੀ ਵਿਿਦਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।ਉਨ੍ਹਾਂ ਕਿਹਾ ਕਿ ਇਲਾਕੇ ਦੇ 25 ਸਕੂਲਾ ਦੇ 225 ਦੇ ਲੱਗਭਗ ਵਿਿਦਆਰਥੀਆ ਨੇ ਇਸ ਕੋਰਸ ਵਿੱਚ ਹਿੱਸਾ ਲਿਆ ਅਤੇ ਕੰਪਿਊਟਰ ਬਾਰੇ ਮੱੱੁਢਲੀ ਤਕਨੀਕੀ ਜਾਣਕਾਰੀ ਹਾਸਿਲ ਕੀਤੀ।ਇਸਦੇ ਨਾਲ ਹੀ ਉਨਾਂ ਦੱਸਿਆਂ ਕਿ ਕੰਪਿਊਟਰ ਦੀ ਕੁਆਲਟੀ ਐਜੂਕੇਸ਼ਨ ਅਤੇ ਬੇਸਿਕ ਜਾਣਕਾਰੀ ਲਈ ਇਹ ਕੋਰਸ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ।ਕਿਉਂਕਿ ਇਸ ਕੋਰਸ ਦੌਰਾਨ ਜਿਥੇ ਕੰਪਿਊਟਰ ਦੀ ਮੁਕੰਮਲ ਮੁੱਢਲੀ ਜਾੲਕਾਰੀ ਦਿੱਤੀ ਗਈ ਉਥੇ ਹੀ ਮਾਇਕ੍ਰੋਸਾਫਟ ਵਰਡ, ਐਕਸਲ, ਪਾਵਰ ਪੁਆਇੰਟ, ਐਕਸੈਸ ਤੋਂ ਇਲਾਵਾ ਪ੍ਰਸਨੈਲਟੀ ਡਿਵੈਲਪਮਂੈਟ, ਕੈਰੀਅਰ ਗਾਈਡਂੈਸ, ਸਪੋਕਨ ਇੰਗਲਿਸ਼ ਬਾਰੇ ਮਾਹਿਰ ਵਿਸ਼ੇਸ਼ਗਯ ਦੁਆਰਾ ਲੈਕਚਰ ਦਿੱਤੇ ਗਏ।ਕੰਪਿਊਟਰ ਵਿਭਾਗ ਦੇ ਪ੍ਰੋ.ਅੰਮ੍ਰਿਤ ਸੇਖੋਂ ਨੇ ਦੱਸਿਆ ਹਫਤਾਵਰੀ ਮੁਲੰਕਣ ਦੇ ਅਧਾਰ ਤੇ ਕੋਰਸ ਮੁਕੰਮਲ ਕਰਨ ਵਾਲੇ ਸਮੂਹ ਭਾਗੀਦਾਰਾ ਨੂੰ ਈ-ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।