ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੇ ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੀਤਾ ਵਜ਼ੀਫਾ ਹਾਸਲ

ਨੌਜਵਾਨ ਪੀੜੀ ਨੂੰ ਧਰਮ, ਵਿਰਸੇ ਅਤੇ ਨੈਤਿਕਤਾ ਨਾਲ ਜੋੜਨਾ ਸ਼ੋਮਣੀ ਕਮੇਟੀ ਦੀ ਪ੍ਰਾਥਮਿਕਤਾ: ਜਥੇਦਾਰ ਅਜਮੇਰ ਸਿੰਘ ਜੀ ਖੇੜਾ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਧਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਵਿਿਦਆਰਥੀ ਜਸ਼ਨਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰ੍ਰਚਾਰ ਕਮੇਟੀ ਵੱੱਲੋਂ ਕਰਵਾਈ ਜਾਂਦੀ ਸਲਾਨਾ ਕੌਮੀ ਪੱੱਧਰ ਦੀ ਧਾਰਮਿਕ ਪ੍ਰੀਖਿਆ (ਦਰਜਾ ਦੂਜਾ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਜ਼ੀਫਾ ਪ੍ਰਾਪਤ ਕੀਤਾ, ਨੂੰ ਸਨਮਾਨਿਤ ਕਰਨ ਵਿਸ਼ੇਸ ਤੌਰ ਤੇ ਪਹੁੰਚੇ ਜਥੇਦਾਰ ਅਜਮੇਰ ਸਿੰਘ ਜੀ ਖੇੜਾ ਨੇ ਵਜ਼ੀਫਾ ਰਾਸ਼ੀ ਦਾ 2100 ਰੁਪਏ ਦਾ ਚੈਕ ਤਕਸੀਸ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਧਰਮ ਵਿਰਸੇ ਅਤੇ ਨੈਤਿਕਤਾ ਨਾਲ ਜੋੜਨਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਥਮਿਕਤਾ ਹੈ।ਲਗਾਤਾਰ ਆਧੁਨਿਕਤਾ ਦੇ ਵਹਿਣ ਵਿੱਚ ਆਪਣੇ ਸੰਸਕਾਰਾਂ ਅਤੇ ਸ਼ਾਨਾਮੱਤੀ ਇਤਿਹਾਸ ਨੂੰ ਭੱੱੁਲਦੇ ਜਾ ਰਹੇ ਨੌਜਵਾਨਾਂ ਨੂੰ ਚੇਤਨ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਾਰ ਵੱੱਖੋਂ-ਵੱੱਖਰੇ ਦਰਜਿਆਂ ਵਿੱਚ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਇੱਕ ਵੱਡਾ ਉਪਰਾਲਾ ਹੈ, ਜਿਸ ਵਿੱਚ ਸਾਮਲ  ਹੁੰਦਿਆ ਵਿਿਦਆਰਥੀ ਵਰਗ ਆਪਣੀ ਪੜ੍ਹਾਈ ਦੌਰਾਨ ਜਿੱਥੇ ਵਜ਼ੀਫਾ ਪ੍ਰਾਪਤ ਕਰਕੇ ਆਪਣਾ ਅਤੇ ਮਾਪਿਆ ਦਾ ਨਾ ਰੋਸ਼ਨ ਕਰਦੇ ਹਨ, ੳੱੱੁਥੇ ਹੀ ਸਿੱਖ ਸੰਸਕਾਰਾਂ ਦੇ ਧਾਰਨੀ ਵੀ ਬਣਦੇ ਹਨ।ਇਸਦੇ ਨਾਲ ਹੀ ਜਥੇਦਾਰ ਸਾਹਿਬ ਨੇ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਅਤੇ ਸਟਾਫ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਪ੍ਰਤੀਬਧਤਾ ਨਾਲ ਵਿਿਦਆਰਥੀਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਅਧਿਆਪਕ ਇਲਾਕੇ ਵਿੱਚ ਵਿਿਦਆ ਰੂਪੀ ਚਾਨਣ ਵੰਡ ਰਹੇ ਹਨ।ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱੱਸਿਆ ਗਿਆ ਕਿ ਖ਼ਾਲਸਾ ਕਾਲਜ  ਸ੍ਰੀ ਚਮਕੌਰ ਸਾਹਿਬ ਵੱਲੋਂ ਆਪਣੇ ਸਥਾਪਨਾ ਵਰ੍ਹੇ ਤੋਂ ਹੀ ਵਿਿਦਆਰਥੀਆਂ ਨੂੰ ਧਰਮ, ਵਿਰਸੇ ਅਤੇ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ ਯਤਨ ਕੀਤੇ ਜਾਂਦੇ ਹਨ।ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜਰ ਸੀ।


 

Leave a Reply

Your email address will not be published. Required fields are marked *