ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਧਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਵੱਲੋਂ ਆਰੰਭੀ ਹਰਿਆਵਲ ਮੁਹਿੰਮ ਤਹਿਤ ਜਥੇਦਾਰ ਅਜਮੇਰ ਸਿੰਘ ਖੇੜਾ, ਮੈਂਬਰ ਅੰਤ੍ਰਿਗ ਕਮੇਟੀ, ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਵਾਲੇ), ਸ.ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਵੱਲੋਂ ਕਾਲਜ ਕੈਂਪਸ ਵਿੱਚ ਛਂਾਦਾਰ ਰੱੁਖ ਲਗਾਏ ਗਏ।ਇਸ ਮੌਕੇਂ ਜਥੇਦਾਰ ਅਜਮੇਰ ਸਿੰਘ ਜੀ ਖੇੜਾ ਨੇ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਵਸ ਦੀਆਂ ਸਮੁੱਚੀ ਸਿੱਖ ਸੰਗਤ ਨੂੰ ਮੁਬਾਰਕਾ ਦਿੰਦਿਆਂ ਆਖਿਆਂ ਕਿ ਸਾਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਪਵਿੱਤਰ ਮਾਰਗ ਤੇ ਚੱਲਦਿਆਂ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ।ਇਸਦੇ ਨਾਲ ਹੀ ਉਨ੍ਹਾਂ ਕਾਲਜ ਵੱਲੋਂ ਆਰੰਭੀ ਹਰਿਆਵਲ ਲਹਿਰ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸੋ੍ਰਮਣੀ ਕਮੇਟੀ ਅਤੇ ਇਸ ਦੇ ਪ੍ਰਬੰਧ ਅਧੀਨ ਅਦਾਰੇ ਹਮੇਸ਼ਾ ਹੀ ਵਾਤਾਵਰਨ ਵਰਗੇ ਸੰਵੇਦਨਸ਼ੀਲ ਪਹਿਲੂਆ ਪ੍ਰਤੀ ਸੰਜੀਦਾ ਭੂਮਿਕਾ ਨਿਭਾਉਦੇ ਹਨ।ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਵੱਲੋ ਪਹੁੰਚੀਆਂ ਸਤਿਕਾਰਤ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਾਲਜ ਵੱਲੋਂ ਜਿਥੇ ਵਿਰਸੇ, ਗੁਰੂ ਸਾਹਿਬਾਨ, ਮਹਾਨ ਸਖਸ਼ੀਅਤਾਂ ਦੀਆਂ ਕੁਰਬਾਨੀਆਂ ਅਤੇ ਕੌਮੀ ਯੋਗਦਾਨ ਤੋਂ ਆਪਣੇ ਵਿਿਦਆਰਥੀਆਂ ਨੂੰ ਜਾਣੂ ਕਰਵਾਇਆ ਜਾਦਾ ਹੈ ਉਥੇ ਹੀ ਵਾਤਾਵਰਨ, ਗਲੋਬਲ ਵਾਰਮਿੰਗ, ਘੱਟ ਰਹੇ ਪਾਣੀ ਦੇ ਪੱਧਰ, ਪ੍ਰਦੂਸ਼ਣ ਅਤੇ ਨੌਜਵਾਨ ਪੀੜ੍ਹੀ ਨੂੰ ਦਰਪੇਸ਼ ਚੁਣੋਤੀਆਂ ਦਾ ਮੁਕਾਬਲਾ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਦਾ ਹੈ। ਇਸ ਮੌਕੇ ਕਾਲਜ ਦਾ ਟੀਚਿੰਗ, ਨਾਨ ਟੀਚਿੰਗ ਸਟਾਫ਼ ਹਾਜਰ ਸੀ।