ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੀ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੋਕਤ ਨਾਲ ਸੰਪੰਨ

ਬੈਸਟ ਐਥਲੀਟ ਦੀ ਟਰਾਫ਼ੀ ਗੁਰਜੀਤ ਸਿੰਘ ਅਤੇ ਹਰਮਨਦੀਪ ਕੌਰ ਨੇ ਕੀਤੀ ਹਾਸਿਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦਾ ਚੌਥਾ ਸਾਲਾਨਾ ਖੇਡ ਸਮਾਗਮ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਇਆ।ਚੌਥੀ ਸਾਲਾਨਾ ਅਥਲੈਟਿਕ ਮੀਟ ਵਿੱਚ ਹਰਮਨਦੀਪ ਕੌਰ ਅਤੇ ਗੁਰਜੀਤ ਸਿੰਘ ਬੈਸਟ ਐਥਲੀਟ ਦੇ ਖਿਤਾਬ ਨਾਲ ਸਨਮਾਨਿਤ ਕੀਤੇ ਗਏ।ਬੈਸਟ ਗਰੁੱੱਪ ਦੀ ਟਰਾਫ਼ੀ ਬਾਬਾ ਅਜੀਤ ਸਿੰਘ ਹਾਊਸ ਦੇ ਖਿਡਾਰੀਆਂ ਨੇ ਜਿੱੱਤੀ।ਇਸ ਮੌਕੇ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿੱਚ ਜਥੇਦਾਰ ਅਜਮੇਰ ਸਿੰਘ ਜੀ ਖੇੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱੁਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱੱਲ ਵੱੱਲੋਂ ਖੇਡ ਸਮਾਰੋਹ ਵਿੱੱਚ ਮੁੱੱਖ ਮਹਿਮਾਨ ਵੱੱਜੋਂ ਪਹੁੰਚੇ ਜਥੇਦਾਰ ਅਜਮੇਰ ਸਿੰਘ ਖੇੜਾ ਅਤੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ ਗਿਆ।ਉਨ੍ਹਾਂ ਕਾਲਜ ਵਿਿਦਆਰਥੀਆਂ ਵੱੱਲੋਂ ਵਿੱੱਦਿਅਕ ਖੇਤਰ ਤੋਂ ਇਲਾਵਾ ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਵਿਸ਼ੇਸ਼ ਤੌਰ ਤੇ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਤੋਂ ਜਾਣੂੰ ਕਰਵਾਇਆ।ਇਸ ਮੌਕੇ ਸੰਬੋਧਨ ਕਰਦੇ ਹੋਏ ਜਥੇਦਾਰ ਅਜਮੇਰ ਸਿੰਘ ਜੀ ਖੇੜਾ ਨੇ ਖਿਡਾਰੀਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਮਿਸਾਲਾਂ ਦਿੰਦਿਆਂ ਦੱਸਿਆ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜ ਅਤੇ ਲਾਜ਼ਮੀ ਹਿੱਸਾ ਹਨ।ਇਸਦੇ ਨਾਲ ਹੀ ਉਨ੍ਹਾਂ ਪਿੰ੍ਰਸੀਪਲ ਸਾਹਿਬ ਦੀ ਯੋਗ ਅਗਵਾਈ, ਅਧਿਆਪਕਾਂ ਦੀ ਲਗਨ ਅਤੇ ਵਿਿਦਆਰਥੀਆਂ ਦੇ ਜੋਸ਼ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਖੇਡ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਪ੍ਰੋ. ਜਗਰੂਪ ਸਿੰਘ ਅਤੇ ਡਾ. ਰਮਨਦੀਪ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ।ਇਨ੍ਹਾਂ ਮੁਕਾਬਲਿਆਂ ਵਿੱਚ ਲੰਬੀ ਛਾਲ (ਲੜਕੇ) ਪਹਿਲਾ ਸਥਾਨ ਸਿਮਰਨਜੀਤ ਸਿੰਘ, ਲੰਬੀ ਛਾਲ (ਲੜਕੀਆਂ) ਪਹਿਲਾ ਸਥਾਨ ਕਮਲਜੀਤ ਕੌਰ ਅਤੇ ਪ੍ਰਭਜੋਤ ਕੌਰ, ਜੈਵਲਿਨ ਥ੍ਰੋਅ (ਲੜਕੇ) ਪਹਿਲਾ ਸਥਾਨ ਬਲਜਿੰਦਰ ਸਿੰਘ, ਜੈਵਲਿਨ ਥ੍ਰੋਅ (ਲੜਕੀਆਂ) ਪਹਿਲਾ ਸਥਾਨ ਦਮਨਦੀਪ ਕੌਰ, ਡਿਸਕਸ ਥ੍ਰੋਅ (ਲੜਕੇ) ਪਹਿਲਾ ਸਥਾਨ ਰਮਨਦੀਪ ਸਿੰਘ, ਡਿਸਕਸ ਥ੍ਰੋਅ (ਲੜਕੀਆਂ) ਪਹਿਲਾ ਸਥਾਨ ਅਮਰਨਪ੍ਰੀਤ ਕੌਰ, ਸ਼ਾਟ ਪੁੱਟ (ਲੜਕੇ) ਪਹਿਲਾ ਸਥਾਨ ਗੁਰਜੀਤ ਸਿੰਘ, ਸ਼ਾਟ ਪੁੱਟ (ਲੜਕੀਆਂ) ਪਹਿਲਾ ਸਥਾਨ ਦਮਨਦੀਪ ਕੌਰ, 100 ਮੀ. ਦੌੜ(ਲੜਕੇ) ਪਹਿਲਾ ਸਥਾਨ ਗੁਰਜੀਤ ਸਿੰਘ, 100 ਮੀ. ਦੌੜ(ਲੜਕੀਆਂ) ਪਹਿਲਾ ਸਥਾਨ ਹਰਮਨਦੀਪ ਕੌਰ, 200 ਮੀ. ਦੌੜ(ਲੜਕੇ) ਪਹਿਲਾ ਸਥਾਨ ਗੁਰਜੀਤ ਸਿੰਘ, 200 ਮੀ. ਦੌੜ(ਲੜਕੀਆਂ) ਪਹਿਲਾ ਸਥਾਨ ਹਰਮਨਦੀਪ ਕੌਰ, 400 ਮੀ. ਦੌੜ (ਲੜਕੇ) ਪਹਿਲਾ ਸਥਾਨ ਗੁਰਜੀਤ ਸਿੰਘ, 400 ਮੀ. ਦੌੜ(ਲੜਕੀਆਂ) ਪਹਿਲਾ ਸਥਾਨ ਹਰਮਨਦੀਪ ਕੌਰ ਨੇ ਹਾਸਿਲ ਕੀਤਾ।ਇਸ ਤੋਂ ਇਲਾਵਾ ਰੀਲੇਅ ਦੌੜ, ਤਿੰਨ ਟੰਗੀ ਦੌੜ, ਘੜਾ ਸਿਰ ਉੱਤੇ ਚੱੁਕਣਾ, ਰੱਸਾ ਕੱਸੀ ਆਦਿ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਡਾ. ਜਸਵੀਰ ਸਿੰਘ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ,ਡਾ. ਬਲਜੀਤ ਸਿੰਘ ਖਹਿਰਾ ਪਿੰ੍ਰਸੀਪਲ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ, ਡਾ. ਰਜਿੰਦਰ ਕੌਰ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਝਾੜ ਸਾਹਿਬ, ਡਾ. ਕੁਲਵਿੰਦਰ ਸਿੰਘ ਪ੍ਰਿੰਸੀਪਲ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ, ਸ. ਹਿੰਮਤ ਸਿੰਘ ਵਾਇਸ ਪ੍ਰਿੰਸੀਪਲ ਚੋਹਲਾ ਸਾਹਿਬ, ਸਰਬਜੀਤ ਕੌਰ ਪ੍ਰਿੰਸੀਪਲ ਜੰਡ ਸਾਹਿਬ, ਸ੍ਰੀਮਤੀ ਸ਼ਿੰਦਰਪਾਲ ਕੌਰ ਜੀ ਅਟਵਾਲ ਡਾਇਰੈਕਟਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਸ. ਜਗਜੀਤ ਸਿੰਘ ਡੀ.ਪੀ.ਈ. ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ, ਪ੍ਰੋ. ਰਮਨਪ੍ਰੀਤ ਸਿੰਘ ਡੀ.ਪੀ.ਈ. ਖ਼ਾਲਸਾ ਕਾਲਜ ਡੁਮੇਲੀ, ਪ੍ਰੋ. ਰਾਜਵੀਰ ਸਿੰਘ ਡੀ.ਪੀ.ਈ. ਖ਼ਾਲਸਾ ਕਾਲਜ ਕਰਤਾਰਪੁਰ, ਪ੍ਰੋ. ਰੁਪਿੰਦਰ ਕੌਰ ਖ਼ਾਲਸਾ ਕਾਲਜ ਬੰਗਾ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਿਦਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *