ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ਨਹਿਰੂ ਯੁਵਾ ਕੇਂਦਰ, ਜਿਲ੍ਹਾ ਰੂਪਨਗਰ ਦੇ ਸਹਿਯੋਗ ਨਾਲ ਸਮਾਜ ਵਿੱਚ ਪਸਰੀ ਨਸ਼ਾਖੋਰੀ ਦੀ ਸਮੱਸਿਆ ਦੇ ਵੱਖੋ-ਵੱਖਰੇ ਪਹਿਲੂਆਂ ਤੇ ਝਾਤ ਪਾਉਂਦੇ ਨਾਟਕ “ਦਮ ਤੋੜਦੇ ਰਿਸ਼ਤੇ” ਦੀ ਕ੍ਰਾਂਤੀ ਕਲਾ ਮੰਚ ਰਜਿਸਟਰਡ ਵੱਲੋਂ ਸਫ਼ਲ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਸ੍ਰੀ ਪੰਕਜ ਯਾਦਵ, ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ, ਜਿਲ੍ਹਾ ਰੂਪਨਗਰ ਨੇ ਮੱੁਖ ਮਹਿਮਾਨ ਅਤੇ ਸ. ਸੁਖਦਰਸ਼ਨ ਸਿੰਘ ਰਿਟਾਇਰ ਡਾਇਰੈਕਟਰ ਯੂਥ ਕੋਆਰਡੀਨੇਟਰ ਅਤੇ ਸੈਕਰੇਟਰੀ ਰੈੱਡ ਕਰਾਸ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿੱਚ ਅਨੇਕਾਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਕਾਰਨ ਸੰਤੁਲਿਤ ਸਮਾਜਿਕ ਵਿਕਾਸ ਨਹੀਂ ਹੋ ਪਾਉਂਦਾ ਅਜਿਹੀਆਂ ਸਮੱਸਿਆਵਾਂ ਤੇ ਕਟਾਖਸ਼ ਕਰਦੇ ਅਤੇ ਸਮਾਧਾਨ ਲੱਭਦੇ ਨਾਟਕ ਜਦੋਂ ਰੰਗ-ਮੰਚ ਤੇ ਪੇਸ਼ ਹੁੰਦੇ ਹਨ ਤਾਂ ਦਰਸ਼ਕ ਅਤੇ ਸਰੋਤੇ ਸੇਧ ਲੈਂਦਿਆਂ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਕਰਨ ਲਈ ਉਤਸ਼ਾਹਤ ਹੁੰਦੇ ਹਨ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਪੰਕਜ ਯਾਦਵ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਸੰਸਥਾ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਭਵਿੱਖ ਵਿੱਚ ਕਾਲਜ ਦੇ ਨੌਜਵਾਨ ਵਿਿਦਆਰਥੀਆਂ ਲਈ ਭਲਾਈ ਸਕੀਮਾਂ ਪਹਿਲ ਦੇ ਅਧਾਰ ਤੇ ਸਾਂਝੀਆਂ ਕਰਨ ਦੀ ਗੱਲ ਆਖੀ।ਸ. ਸੁਖਦਰਸ਼ਨ ਸਿੰਘ ਨੇ ਆਪਣੇ ਜੀਵਨ ਦੇ ਤਜ਼ਰਬੇ ਅਤੇ ਭਾਵਨਾਵਾਂ ਸਾਂਝੀਆਂ ਕਰਦਿਆਂ ਨਸ਼ੇ ਨੂੰ ਸਮਾਜ ਲਈ ਸਰਾਪ ਦੱਸਿਆ।ਪ੍ਰੋ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਨੂੰ ਆਖਦਿਆਂ ਸ. ਅਵਿੰਦਰ ਸਿੰਘ ਰਾਜੂ ਦੀ ਲੇਖਣੀ ਅਤੇ ਨਿਰਦੇਸ਼ਨਾ ਅਧੀਨ ਖੇਡੇ ਜਾਣ ਵਾਲੇ ਨਾਟਕ “ਦਮ ਤੋੜਦੇ ਰਿਸ਼ਤੇ” ਵਿੱਚ ਪੇਸ਼ ਇੱਕ ਪਰਿਵਾਰ ਦੀ ਨਸ਼ਿਆਂ ਕਾਰਨ ਨਰਕ ਬਣੀ ਜ਼ਿੰਦਗੀ ਦੇ ਸਮਾਜ ਦੇ ਮੱਥੇ ਤੇ ਲੱਗਣ ਵਾਲੇ ਕਲੰਕ ਤੋਂ ਜਾਣੂ ਕਰਵਾਇਆ।ਨਾਟਕ ਵਿੱਚ ਦੀਪਕ ਚੇਤਲ ਨੇ (ਨਾਇਕ), ਅਵਿੰਦਰ ਸਿੰਘ ਨੇ (ਪਿਤਾ),ਹਰਮਿੰਦਰ ਕੌਰ ਨੇ (ਮਾਂ),ਕੁਲਵਿੰਦਰ ਸਿੰਘ ਨੇ (ਤਸਕਰ), ਸੁਖਜਿੰਦਰ ਸਿੰਘ ਅਤੇ ਬਲਵੰਤ ਰਾਏ ਨੇ (ਦੋਸਤ), ਤਨਵੀਰ ਨੇ (ਪਾਗਲ ਬਾਪ), ਸੁਦਾਗਰ ਸਿੰਘ ਅਤੇ ਸੁਖਵੀਰ ਸਿੰਘ ਦੀ ਜੋੜੀ ਨੇ (ਭੰਡ ਮਰਾਸੀ) ਵੱਜੋਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।ਇਸ ਦੌਰਾਨ ਨਾਟਕ ਦੀ ਭਾਵੁਕ ਅਤੇ ਯਥਾਰਥਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ਤੇ ਸਭ ਨੇ ਨਸ਼ਿਆਂ ਖ਼ਿਲਾਫ਼ ਪ੍ਰਣ ਲੈਂਦਿਆਂ ਸੰਕਲਪ ਸੇਵਾ ਸੁਸਾਇਟੀ ਰੂਪਨਗਰ ਵੱਲੋਂ ਨਸ਼ਾ ਗ੍ਰਸਤ ਨੌਜਵਾਨਾਂ ਨੂੰ ਮੱੁਖ ਧਾਰਾ ਵਿੱਚ ਲਿਆਉਣ ਲਈ ਸਹਿਯੋਗ ਦੇਣ ਦਾ ਵਾਧਾ ਕੀਤਾ।ਕਾਲਜ ਪ੍ਰਬੰਧਕਾਂ ਵੱਲੋਂ ਮੱੁਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਨਾਟਕ ਦੀ ਪੇਸ਼ਕਾਰੀ ਦੇਣ ਵਾਲੀ ਕ੍ਰਾਂਤੀ ਕਲਾ ਮੰਚ ਦੀ ਸਮੁੱਚੀ ਟੀਮ ਨੂੰ ਯਾਦ ਚਿੰਨ੍ਹ ਦਿੰਦਿਆਂ ਸਨਮਾਨਿਤ ਕੀਤਾ।ਅੰਤ ਵਿੱਚ ਡਾ. ਸੰਦੀਪ ਕੌਰ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਆਰਥੀ ਹਾਜ਼ਰ ਸਨ।