ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦਾ ਖੇਡ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ|

ਬੈਸਟ ਐਥਲੀਟ ਦੀ ਟਰਾਫ਼ੀ ਸ਼ਾਹਬਾਜ ਸਿੰਘ ਅਤੇ ਹਰਮਨਦੀਪ ਕੌਰ ਨੇ ਪ੍ਰਾਪਤ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦਾ ਸਾਲਾਨਾ ਖੇਡ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ।ਇਸ ਮੌਕੇ ਅੰਤ੍ਰਿਗ ਕਮੇਟੀ ਮੈਂਬਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜਥੇਦਾਰ ਅਜਮੇਰ ਸਿੰਘ ਜੀ ਖੇੜਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਖੇਡ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਵਿਿਦਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ।ਖੇਡ ਸਮਾਗਮ ਦੀ ਆਰੰਭਤਾ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਨੇ ਸਾਲਾਨਾ ਖੇਡ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਮੁੱਖ ਮਹਿਮਾਨ ਸਮੇਤ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਧੰਨਵਾਦ ਕੀਤਾ।ਉਨ੍ਹਾਂ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਵਿਿਦਆਰਥੀਆਂ ਵੱਲੋਂ ਵਿਿਦਅਕ ਖੇਤਰ ਤੋਂ ਇਲਾਵਾ ਸਮਾਜਿਕ, ਧਾਰਮਿਕ, ਸਭਿਆਚਾਰਕ ਤੇ ਵਿਸ਼ੇਸ਼ ਤੌਰ ਤੇ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਤੋਂ ਜਾਣੂ ਕਰਵਾਇਆ।ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਜਥੇਦਾਰ ਅਜਮੇਰ ਸਿੰਘ ਜੀ ਖੇੜਾ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਪ੍ਰਾਪਤੀਆਂ ਇਲਾਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮਾਣ ਦੀ ਗੱਲ ਹੈ। ਇਸਦੇ ਨਾਲ ਹੀ ਉਨ੍ਹਾਂ ਪ੍ਰਿੰਸੀਪਲ ਸਾਹਿਬ ਦੀ ਯੋਗ ਅਗਵਾਈ ਅਧਿਆਪਕਾਂ ਦੀ ਲਗਨ ਅਤੇ ਵਿਿਦਆਰਥੀਆਂ ਦੇ ਜੋਸ਼ ਦੀ ਹੌਂਸਲਾ ਅਫ਼ਜਾਈ ਕਰਦਿਆਂ ਖੇਡਾਂ ਦੀ ਮਨੁੱਖੀ ਜੀਵਨ ਵਿਚਲੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਇਸ ਮੌਕੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 51,000 ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰਦਿਆਂ ਕਾਲਜ ਦੇ ਰਹਿੰਦੇ ਉਸਾਰੀ ਕਾਰਜਾਂ ਨੂੰ ਮੁਕੰਮਲ ਕਰਨ ਦੀ ਗੱਲ ਆਖੀ ਤੇ ਕਾਲਜ ਦੇ ਹੋਣਹਾਰ ਵਿਿਦਆਰਥੀਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੰਭਵ ਮਦਦ ਅਤੇ ਸਨਮਾਨ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣ ਦਾ ਐਲਾਨ ਕੀਤਾ।ਇਸ ਦੇ ਨਾਲ ਹੀ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਸ੍ਰੀ ਰਾਜ ਕੁਮਾਰ ਜੀ ਖੋਸਲਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਦਿਆਂ ਆਪਣੇ ਜੀਵਨ ਵਿੱਚ ਅਨੁਸ਼ਾਸ਼ਨ, ਸੰਜਮ ਅਤੇ ਮਿਲਵਰਤਨ ਵਰਗੇ ਵਡਮੁੱਲੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ।ਇਸ ਖੇਡ ਸਮਾਗਮ ਵਿੱਚ ਵਿਿਦਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਨਾਮ ਹਾਸਿਲ ਕੀਤੇ।ਜਿਨ੍ਹਾਂ ਵਿੱਚ ਲੰਬੀ ਛਾਲ(ਲੜਕੇ) ਪਹਿਲਾ ਸਥਾਨ ਸ਼ਾਹਬਾਜ ਸਿੰਘ, ਦੂਜਾ ਹਰਮਨਜੋਤ ਸਿੰਘ, ਤੀਜਾ ਪਰਮਿੰਦਰ ਸਿੰਘ, ਲੰਬੀ ਛਾਲ (ਲੜਕੀਆਂ) ਪਹਿਲਾ ਸਥਾਨ ਹਰਮਨਦੀਪ ਕੌਰ,ਦੂਜਾ ਜੋਤੀ, ਤੀਜਾ ਅਮਰਨਪ੍ਰੀਤ ਕੌਰ, ਜੈਵਲਿਨ ਥ੍ਰੋਅ (ਲੜਕੀਆਂ) ਪਹਿਲਾ ਸਥਾਨ ਦਮਨਦੀਪ ਕੌਰ, ਦੂਜਾ ਹਰਮਨਪ੍ਰੀਤ ਕੌਰ, ਤੀਜਾ ਰਮਨਜੀਤ ਕੌਰ, ਡਿਸਕਸ ਥ੍ਰੋਅ (ਲੜਕੇ) ਪਹਿਲਾ ਸਥਾਨ ਹਰਪ੍ਰੀਤ ਸਿੰਘ, ਦੂਜਾ ਰਮਨਦੀਪ ਸਿੰਘ, ਤੀਜਾ ਸ਼ਾਹਬਾਜ ਸਿੰਘ, ਡਿਸਕਸ ਥ੍ਰੋਅ (ਲੜਕੀਆਂ) ਪਹਿਲਾ ਸਥਾਨ ਅਮਰਨਪ੍ਰੀਤ ਕੌਰ,ਦੂਜਾ ਦਮਨਦੀਪ ਕੌਰ, ਤੀਜਾ ਹਰਮਨਪ੍ਰੀਤ ਕੌਰ,ਸ਼ਾਟ ਪੁੱਟ (ਲੜਕੇ) ਪਹਿਲਾ ਸਥਾਨ ਹਰਪ੍ਰੀਤ ਸਿੰਘ, ਦੂਜਾ ਗੁਰਕਰਨ ਸਿੰਘ, ਤੀਜਾ ਦਵਿੰਦਰ ਸਿੰਘ, ਸ਼ਾਟ ਪੁੱਟ(ਲੜਕੀਆਂ) ਪਹਿਲਾ ਸਥਾਨ ਹਰਮਨਪ੍ਰੀਤ ਕੌਰ, ਦੂਜਾ ਦਮਨਦੀਪ ਕੌਰ, ਤੀਜਾ ਅਮਰਨਪ੍ਰੀਤ ਕੌਰ,100 ਮੀ. ਦੌੜ (ਲੜਕੇ) ਪਹਿਲਾ ਸਥਾਨ ਸ਼ਾਹਬਾਜ ਸਿੰਘ, ਦੂਜਾ ਸੁਖਜਿੰਦਰ ਸਿੰਘ, ਤੀਜਾ ਜਸਵਿੰਦਰ ਸਿੰਘ, 100 ਮੀ. ਦੌੜ (ਲੜਕੀਆਂ) ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਹਰਮਨਦੀਪ ਕੌਰ, ਤੀਜਾ ਦਮਨਦੀਪ ਕੌਰ, 200 ਮੀ. ਦੌੜ (ਲੜਕੇ) ਪਹਿਲਾ ਸਥਾਨ ਸ਼ਾਹਬਾਜ ਸਿੰਘ, ਦੂਜਾ ਜਸਵਿੰਦਰ ਸਿੰਘ,ਤੀਜਾ ਵਰਿੰਦਰ ਸਿੰਘ,200 ਮੀ. ਦੌੜ (ਲੜਕੀਆਂ) ਪਹਿਲਾ ਸਥਾਨ ਹਰਮਨਦੀਪ ਕੌਰ, ਦੂਜਾ  ਗੁਰਮਨਪ੍ਰੀਤ ਕੌਰ, ਤੀਜਾ ਕਿਰਨਪ੍ਰੀਤ ਕੌਰ, 400 ਮੀ. ਦੌੜ(ਲੜਕੇ) ਪਹਿਲਾ ਸਥਾਨ ਜਸਵਿੰਦਰ ਸਿੰਘ, ਦੂਜਾ ਵਰਿੰਦਰ ਸਿੰਘ, ਤੀਜਾ ਦਵਿੰਦਰ ਸਿੰਘ, 400 ਮੀ. ਦੌੜ (ਲੜਕੀਆਂ) ਪਹਿਲਾ ਸਥਾਨ ਗੁਰਲੀਨ ਕੌਰ, ਦੂਜਾ ਹਰਪ੍ਰੀਤ ਕੌਰ, ਤੀਜਾ ਸਥਾਨ ਜੋਤੀ ਨੇ ਹਾਸਿਲ ਕੀਤਾ।ਇਸ ਤੋਂ ਇਲਾਵਾ ਵਿਿਦਆਰਥੀਆਂ ਨੇ ਰੱਸਾ ਕੱਸੀ, ਰੀਲੇਅ ਦੌੜ, ਹੌਲੀ ਸਾਇਕਲ, ਨਿੰਬੂ ਦੌੜ, ਤਿੰਨ ਟੰਗੀ ਦੌੜ, ਬੋਰੀ ਦੌੜ ਆਦਿ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਸ. ਅਮਨਦੀਪ ਸਿੰਘ ਜੀ ਮਾਂਗਟ ਸਰਕਲ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਸ. ਬਲਦੇਵ ਸਿੰਘ ਜੀ ਹਫਿਜਾਬਾਦ ਸੀਨੀਅਰ ਅਕਾਲੀ ਆਗੂ, ਸ. ਕਰਨੈਲ ਸਿੰਘ ਜੀ ਸੈਦਪੁਰ ਸਰਕਲ ਪ੍ਰਧਾਨ ਬਹਿਰਾਪਮਪੁਰ ਬੇਟ, ਸ. ਪਰਗਟ ਸਿੰਘ ਜੀ ਰੋਲੂ ਮਾਜਰਾ ਕਿਸਾਨ ਆਗੂ, ਸ. ਗੁਰਮੀਤ ਸਿੰਘ ਜੀ ਮਕੜੌਨਾ ਸੀਨੀਅਰ ਅਕਾਲੀ ਆਗੂ, ਸ. ਜੁਗਰਾਜ ਸਿੰਘ ਜੀ ਮਾਨਖੇੜੀ, ਸ. ਹਰਦੀਪ ਸਿੰਘ ਜੀ ਸੋਨੀ ਸੀਨੀਅਰ ਅਕਾਲੀ ਆਗੂ, ਸ. ਭੁਪਿੰਦਰ ਸਿੰਘ ਜੀ ਭੂਰਾ ੰ.ਛ. ਸ੍ਰੀ ਚਮਕੌਰ ਸਾਹਿਬ ,ਸ. ਕਿਰਪਾਲ ਸਿੰਘ ਜੀ ਗਿੱਲ ੰ.ਛ. ਸ੍ਰੀ ਚਮਕੌਰ ਸਾਹਿਬ, ਸ. ਨੱਥਾ ਸਿੰਘ ਜੀ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਮਾਸਟਰ ਸੁਰਿੰਦਰਪਾਲ ਜੀ ਪ੍ਰਸਿੱਧ ਸਮਾਜ ਸੇਵਕ, ਸ. ਸੁਰਿੰਦਰਪਾਲ ਸਿੰਘ ਜੀ ਉਪ ਜਿਲ੍ਹਾ ਸਿੱਖਿਆ ਅਫ਼ਸਰ, ਪਿੰ੍ਰਸੀਪਲ ਜਗਤਾਰ ਸਿੰਘ ਜੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ,ਸ. ਅਵਤਾਰ ਸਿੰਘ ਸਰੀਰਕ ਸਿੱੱਿਖਆ ਅਧਿਆਪਕ ਹਿਮਾਲਿਆ ਪਬਲਿਕ ਸਕੂਲ ਮੁਜਾਫ਼ਤ, ਸ. ਦਵਿੰਦਰ ਸਿੰਘ ਇੰਟਰਨੈਸ਼ਨਲ ਕਬੱਡੀ ਕੋਚ, ਸ. ਗੁਰਦੇਵ ਸਿੰਘ ਜੀ ਅਟਵਾਲ ਪ੍ਰਧਾਨ, ਮੈਡਮ ਸ਼ਿੰਦਰਪਾਲ ਕੌਰ ਜੀ ਅਟਵਾਲ ਡਾਇਰੈਕਟਰ, ਪ੍ਰਿੰਸੀਪਲ ਅਨੁਰਾਧਾ ਧੀਮਾਨ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲਮਾਜਰਾ ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
ਫੋਟੋ ਕੈਪਸ਼ਨ:- ਜਥੇਦਾਰ ਅਜਮੇਰ ਸਿੰਘ ਖੇੜਾ ਝੰਡਾ ਲਹਿਰਾਉਂਦੇ ਹੋਏ
ਸ੍ਰੀ ਰਾਜ ਕੁਮਾਰ ਜੀ ਖੋਸਲਾ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ

Leave a Reply

Your email address will not be published. Required fields are marked *