ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੀ ਵਿਦਿਆਰਥਣ ਹਰਮਨਜੋਤ
ਕੌਰ ਨੇ ਹਾਸਿਲ ਕੀਤੇ 91.4% ਅੰਕ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ.ਐਸ.ਸੀ. ਮੈਡੀਕਲ ਅਤੇ ਨਾਨ ਮੈਡੀਕਲ ਭਾਗ ਤੀਜਾ ਸਮੈਸਟਰ ਪੰਜਵੇਂ ਦੇ ਵਿਦਿਆਰਥੀਆਂ ਦੇ ਐਲਾਨੇ ਗਏ ਨਤੀਜੇ ਵਿੱਚੋਂ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਕਾਲਜ ਦੇ ਸਮੂਹ ਵਿਦਿਆਰਥੀ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਪਾਸ ਹੋਏ। ਇਨ੍ਹਾਂ ਨਤੀਜਿਆਂ ਵਿੱਚੋਂ 91.4% ਅੰਕ ਪ੍ਰਾਪਤ ਕਰਕੇ ਕਾਲਜ ਵਿਦਿਆਰਥਣ ਹਰਮਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਇਸਦਾ ਸਿਹਰਾ ਆਪਣੇ ਅਧਿਆਪਕ ਅਤੇ ਮਾਤਾ ਪਿਤਾ ਨੂੰ ਦਿੱਤਾ। ਕਾਲਜ ਟੀਚਿੰਗ ਸਟਾਫ ਮੈਂਬਰਜ਼ ਨੇ ਵਿਦਿਆਰਥਣ ਹਰਮਨਜੋਤ ਕੌਰ ਦੀ ਇਸ ਵੱਡਮੁੱਲੀ ਪ੍ਰਾਪਤੀ ਲਈ ਉਸਦਾ ਸਨਮਾਨ ਵੀ ਕੀਤਾ।