ਗਣਿਤ ਵਿਭਾਗ ਵੱਲੋਂ ਰੋਚਿਕ ਅਤੇ ਦਿਮਾਗੀ ਖੇਡਾਂ ਕਰਵਾਈਆਂ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ,ਸ੍ਰੀ ਚਮਕੌਰ ਸਾਹਿਬ ਦੇ ਗਣਿਤ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਜਸਵੀਰ ਸਿੰਘ ਦੀ ਅਗਵਾਈ ਅਧੀਨ ਅਕਾਦਮਿਕ ਕੈਲੰਡਰ ਦੀਆਂ ਗਤੀਵਿਧੀਆਂ ਦੀ ਲੜੀ ਤਹਿਤ ਰੋਚਿਕ ਅਤੇ ਦਿਮਾਗੀ ਖੇਡਾਂ ਕਰਵਾਈਆਂ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਅਤੇ ਮੁੱਢਲੇ ਸਥਾਨ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਨੂੰ ਇਸ ਮੁਕਾਬਲੇ ਦੀ ਸਫਲਤਾ ਦੀ ਮੁਬਾਰਕਬਾਦ ਦਿੱਤੀ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗੀ ਸਰਗਰਮੀਆਂ ਜਿੱਥੇ ਵਿਿਦਆਰਥੀਆਂ ਵਿੱਚ ਵਿਸ਼ੇ ਪ੍ਰਤੀ ਰੋਚਕਤਾ ਪੈਦਾ ਕਰਦੀਆਂ ਹਨ,ਉੱਥੇ ਕੁਝ ਨਵਾਂ ਸਿੱਖਣ ਸਿਖਾਉਣ ਨੂੰ ਵੀ ਪ੍ਰੇਰਿਤ ਕਰਦੀਆਂ ਹਨ।ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੇ ਸਾਰੇ ਵਿਿਦਆਰਥੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਦਮਨਦੀਪ ਕੌਰ ਬੀ.ਸੀ.ਏ. ਭਾਗ-ਦੂਜਾ ਨੇ ਪਹਿਲਾ ਸਥਾਨ,ਹਰਪ੍ਰੀਤ ਕੌਰ ਬੀ.ਐੱਸ.ਸੀ.(ਨਾਨ-ਮੈਡੀਕਲ)ਭਾਗ-ਤੀਜਾ ਨੇ ਦੂਜਾ ਸਥਾਨ ਅਤੇ ਹਰਪ੍ਰੀਤ ਸਿੰਘ ਬੀ.ਐੱਸ.ਸੀ.(ਨਾਨ-ਮੈਡੀਕਲ)ਭਾਗ-ਦੂਜਾ ਅਤੇ ਬਬਨਪ੍ਰੀਤ ਕੌਰ ਬੀ.ਐੱਸ.ਸੀ.(ਮੈਡੀਕਲ)ਭਾਗ-ਪਹਿਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਵਿਭਾਗ ਦੇ ਮੁੱਖੀ ਪ੍ਰੋ. ਅਰੁਣ ਕੁਮਾਰ ਚੋਪੜਾ,ਪ੍ਰੋ. ਖੁਸ਼ਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।