ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ‘ਅਕਾਦਮਿਕ ਲੀਡਰਸ਼ਿਪ ^ ਗਾਈਡਿੰਗ ਥਰੂ ਦਾ ਕਰਾਇਸਿਸ’ ਵਿਸ਼ੇ *ਤੇ ਵੈਬੀਨਾਰ ਦਾ ਆਯੋਜਨ
ਡਾH ਜੈਯੰਤੀ ਦੱਤਾ ਡਿਪਟੀ ਡਾਇਰੈਕਟਰ ਹਿਉਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਬੁਲਾਰੇ ਵਜੋਂ ਹੋਏ ਸ਼ਾਮਿਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਅਕਾਦਮਿਕ ਸੰਸਥਾਵਾਂ ਵਿੱਚ ਲੀਡਰਸ਼ਿਪ (ਅਗਵਾਈ) ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਕਦਮੀ ਕਰਦਿਆਂ ‘ਅਕਾਦਮਿਕ ਲੀਡਰਸ਼ਿਪ ਗਾਈਡਿੰਗ ਥਰੂ ਦਾ ਕਰਾਇਸਿਸ’ ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਦੌਰਾਨ ਕਾਲਜ ਪ੍ਰਿੰਸੀਪਲ ਡਾH ਜਸਵੀਰ ਸਿੰਘ ਜੀ ਨੇ ਸੰਬੋਧਨ ਕਰਦਿਆਂ ਵੈਬੀਨਾਰ ਦੇ ਮੁੱਖ ਬੁਲਾਰੇ ਡਾH ਜੈਯੰਤੀ ਦੱਤਾ, ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਜੁੜੇ ਅਧਿਆਪਕਾਂ, ਪ੍ਰੋਫੈਸਰਾਂ ਅਤੇ ਸਿੱਖਿਆ ਚਿੰਤਕਾਂ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੰਸਥਾਵਾਂ ਦਾ ਪ੍ਰਬੰਧ ਬਿਨਾਂ ਸ਼ੱਕ ਚੰਗੀ ਲੀਡਰਸ਼ਿਪ ਤੇ ਅਧਾਰਿਤ ਹੈ। ਇਸੇ ਲਈ ਇਹ ਸੰਸਥਾਵਾਂ ਦੇਸ਼ ਦੇ ਵਿੱਦਿਅਕ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਵੈਬੀਨਾਰ ਤੋਂ ਅਧਿਆਪਕ ਵਰਗ ਅਤੇ ਸੰਸਥਾਵਾਂ ਦੇ ਪ੍ਰਬੰਧਕ ਸੇਧ ਲੈਂਦਿਆਂ ਵਿੱਦਿਅਕ ਖੇਤਰ ਵਿੱਚ ਜ਼ਿਕਰਯੋਗ ਤਬਦੀਲੀਆਂ ਕਰਨ ਲਈ ਉਤਸ਼ਾਹਿਤ ਹੋਣਗੇ। ਵੈਬੀਨਾਰ ਦੇ ਮੁੱਖ ਬੁਲਾਰੇ ਡਾH ਜੈਯੰਤੀ ਦੱਤਾ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕੋਵਿਡ^19 ਦੇ ਮਾੜੇ ਪ੍ਰਭਾਵ ਕਾਰਨ ਸਹਿਜ ਗਤੀ ਨਾਲ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਅਕਾਦਮਿਕ ਲੀਡਰਸ਼ਿਪ ਨੂੰ ਅਮਲੀ ਰੂਪ ਦਿੰਦਿਆਂ ਵਿਿਦਆਰਥੀ ਵਰਗ ਲਈ ਤਕਨਾਲੋਜੀ ਅਧਾਰਿਤ ਨਵੇਂ ਦਿਸਹੱਦੇ ਉਲੀਕਦਿਆਂ ਵਿਿਦਆਰਥੀ ਵਰਗ ਲਈ ਹਰ ਪ੍ਰਕਾਰ ਦੀ ਰਾਹਤ ਦੇਣ ਦੇ ਯਤਨ ਕੀਤੇ ਗਏ। ਇਸਦੇ ਨਾਲ ਹੀ ਉਨ੍ਹਾਂ ਸੰਸਥਾਵਾਂ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਭਾਵਪੂਰਨ ਸੁਨੇਹਾ ਦਿੰਦਿਆਂ ਆਖਿਆ ਕਿ ਮਿੱਥੇ ਉਦੇਸ਼ਾਂ ਨੂੰ ਪੂਰੇ ਕਰਨ ਲਈ ਸਮਰਪਣ ਭਾਵਨਾ ਨਾਲ ਲਗਾਤਾਰ ਯਤਨ ਕਰਨਾ ਹੀ ਇੱਕ ਚੰਗੇ ਲੀਡਰ ਦਾ ਮੁੱਢਲਾ ਗੁਣ ਹੈ। ਵੈਬੀਨਾਰ ਦੇ ਕਨਵੀਨਰ ਡਾH ਸੰਦੀਪ ਕੌਰ ਨੇ ਵੈਬੀਨਾਰ ਦੇ ਮੁੱਖ ਬੁਲਾਰੇ ਡਾH ਜੈਯੰਤੀ ਦੱਤਾ ਅਤੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਤੋਂ ਜੁੜੇ ਅਧਿਆਪਕਾਂ, ਸਿੱਖਿਆ ਚਿੰਤਕਾਂ, ਵਿਿਦਆਰਥੀਆਂ, ਕਾਲਜ ਦੀ ਓHਐਸHਏH ਦੇ ਮੈਂਬਰਾਂ ਅਤੇ ਇਲਾਕੇ ਦੇ ਸੂਝਵਾਨ ਸਰੋਤਿਆਂ ਦਾ ਧੰਨਵਾਦ ਕੀਤਾ।