ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ‘ਈ ਲਰਨਿੰਗ’ ਵਿਸ਼ੇ *ਤੇ ਵੈਬੀਨਾਰ ਦਾ ਆਯੋਜਨ
ਭਾਗੀਦਾਰਾਂ ਵੱਲੋਂ ਵੈਬੀਨਾਰ ਦੀ ਕੀਤੀ ਗਈ ਭਰਪੂਰ ਸਰਾਹਨਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਅਧਿਆਪਕ ਅਤੇ ਵਿਦਿਆਰਥੀ ਵਰਗ ਲਈ ਅਜੋਕੇ ਦੌਰ ਵਿੱਚ ਸਭ ਤੋਂ ਮਹੱਤਵਪੂਰਨ ‘ਈ ਲਰਨਿੰਗ’ ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵੱਲੋਂ ਵੈਬੀਨਾਰ ਦੇ ਮੁੱਖ ਬੁਲਾਰੇ ਪ੍ਰੋ. ਏਕਾਂਤ ਮੋਹਨ ਗੁਪਤਾ ਜੀ ਅਤੇ ਸਮੂਹ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਇਸ ਵੈਬੀਨਾਰ ਦੀ ਮਹੱਤਤਾ ਬਾਰੇ ਆਖਿਆ ਕਿ ਮੌਜੂਦਾ ਸੰਦਰਭ ਵਿੱਚ ਸਭ ਤੋਂ ਪ੍ਰਭਾਵੀ ਖੇਤਰ ਉੱਚ ਸਿੱਖਿਆ ਨੂੰ ਮੰਨਿਆ ਜਾਂਦਾ ਹੈ। ਇਸ ਖੇਤਰ ਵਿੱਚ ਈ ਲਰਨਿੰਗ ਦੀਆਂ ਸੰਭਾਵਨਾਵਾਂ, ਪ੍ਰਭਾਵ ਅਤੇ ਸਭ ਤੋਂ ਜਰੂਰੀ ਅਧਿਆਪਕ ਅਤੇ ਵਿਦਿਆਰਥੀ ਦਾ ਇੰਟਰਨੈੱਟ ਜ਼ਰੀਏ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਬਹੁਤ ਜਰੂਰੀ ਹੈ। ਜਿਸ ਬਾਰੇ ਇਸ ਵੈਬੀਨਾਰ ਵਿੱਚ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੈਬੀਨਾਰ ਦੇ ਮੁੱਖ ਬੁਲਾਰੇ ਪ੍ਰੋ. ਏਕਾਂਤ ਮੋਹਨ ਗੁਪਤਾ ਜਿਹੜੇ ਕਿ ਆਈ.ਟੀ. ਖੇਤਰ ਨਾਲ ਜੁੜੇ ਹੋਣ ਕਾਰਨ ਵਿਸ਼ਾਲ ਅਨੁਭਵ ਦੇ ਧਾਰਨੀ ਹਨ, ਨੇ ਈ ਲਰਨਿੰਗ ਦੀ ਪਰਿਭਾਸ਼ਾ, ਪ੍ਰਕ੍ਰਿਤੀ ਅਤੇ ਲੋੜ ਬਾਰੇ ਦੱਸਦਿਆਂ ਇਸ ਨੂੰ ਪ੍ਰਭਾਵੀ, ਲਾਭਕਾਰੀ ਅਤੇ ਹਰ ਇੱਕ ਦੀ ਪਹੁੰਚ ਵਿੱਚ ਹੋਣ ਲਈ ਸਹਾਇਕ ਸਾਧਨਾ ਜਿਵੇਂ ਵੀਡਿਓ ਕਾਨਫਰਸਿੰਗ ਟੂਲਜ਼, ਲਰਨਿੰਗ ਮੈਨੇਜਮੈਂਟ ਸਿਸਟਮ, ਗੂਗਲ ਕਲਾਸ ਰੂਮ, ਏਡਮੋਡੋ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵੈਬੀਨਾਰ ਦੇ ਕਨਵੀਨਰ ਪ੍ਰੋ. ਅੰਮ੍ਰਿਤਾ ਨੇ ਪ੍ਰੋ. ਏਕਾਂਤ ਮੋਹਨ ਗੁਪਤਾ, ਮੈਨੇਜਮੈਂਟ, ਇਲਾਕਾ ਨਿਵਾਸੀਆਂ, ਓਲਡ ਸਟੂਡੈਂਟ ਐਸੋਸੀਏਸ਼ਨ ਅਹੁੱਦੇਦਾਰਾਂ ਅਤੇ ਮੈਂਬਰਾਂ ਅਤੇ ਵੱਖੋ—ਵੱਖਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਜੂੜੇ ਸਮੂਹ ਪਾਰਟੀਸੀਪੈਂਟਸ ਦਾ ਧੰਨਵਾਦ ਕੀਤਾ।