ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ‘ਗੁਰਬਾਣੀ ਅਧਾਰਿਤ ਵਿਵਹਾਰਿਕ ਜੀਵਨ^ਜਾਂਚ’ ਵਿਸ਼ੇ *ਤੇ ਵੈਬੀਨਾਰ ਦਾ ਆਯੋਜਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ^ਨਾਲ ਧਾਰਮਿਕ ਵਿਰਸੇ ਤੋਂ ਜਾਣੂੰ ਕਰਵਾਉਣ ਅਤੇ ਗੁਰਬਾਣੀ ਅਧਾਰਿਤ ਵਿਵਹਾਰਿਕ ਜੀਵਨ^ਜਾਂਚ ਅਪਣਾਉਂਦਿਆਂ ਚੰਗੇਰਾ ਸਮਾਜ ਸਿਰਜਣ ਲਈ ਪ੍ਰੇਰਿਤ ਕਰਨ ਹਿੱਤ ‘ਗੁਰਬਾਣੀ ਅਧਾਰਿਤ ਵਿਵਹਾਰਿਕ ਜੀਵਨ^ਜਾਂਚ’ ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਦੌਰਾਨ ਕਾਲਜ ਪ੍ਰਿੰਸੀਪਲ ਡਾH ਜਸਵੀਰ ਸਿੰਘ ਜੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੰਸਥਾਵਾਂ ਦਾ ਮਕਸਦ ਵਿਿਦਆਰਥੀਆਂ ਨੂੰ ਵਿੱਦਿਅਕ ਖੇਤਰ ਦੇ ਨਾਲ^ਨਾਲ ਸੰਸਕਾਰੀ ਜੀਵਨ^ਜਾਂਚ ਤੋਂ ਜਾਣੂੰ ਕਰਵਾਉਣਾ ਵੀ ਹੈ। ਸਾਡੀ ਵਿਰਾਸਤ ਦੀ ਮਿਸਾਲ ਸੰਸਾਰ ਪੱਧਰ ਦੇ ਬੁੱਧੀਜੀਵੀਆਂ ਦੁਆਰਾ ਵੱਖੋ^ਵੱਖਰੇ ਮੰਚਾਂ ਤੋਂ ਦਿੱਤੀ ਜਾਂਦੀ ਹੈ। ਪ੍ਰੰਤੂ ਸਾਡੇ ਵਿਿਦਆਰਥੀ ਇਸ ਤੋਂ ਅਣਜਾਨ ਹਨ। ਸੰਸਥਾ ਵੱਲੋਂ ਇਸ ਵੈਬੀਨਾਰ ਦਾ ਆਯੋਜਨ ਆਪਣੇ ਵਿਿਦਆਰਥੀਆਂ ਅੰਦਰ ਗੁਰਬਾਣੀ ਅਧਾਰਿਤ ਸੁੱਚਜੀ ਜੀਵਨ^ਜਾਂਚ ਦਾ ਸੰਚਾਰ ਕਰਨਾ ਹੈ। ਵੈਬੀਨਾਰ ਦੇ ਮੁੱਖ ਬੁਲਾਰੇ ਸH ਰਾਜਪਾਲ ਸਿੰਘ (ਸਿੱਖਸ ਹੈਲਪਿੰਗ ਸਿੱਖਸ ਸੰਸਥਾ) ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਸਹਿਜ ਪਾਠ ਦੀ ਪਰਿਭਾਸ਼ਾ, ਵਿਧੀ ਵਿਧਾਨ, ਰੁਹਾਨੀ ਮਹੱਤਤਾ ਅਤੇ ਗੁਰਬਾਣੀ ਦੇ ਬ੍ਰਹਿਮੰਡੀ ਪਸਾਰੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਵਿਿਦਆਰਥੀਆਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਤ ਕਰਦਿਆਂ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਇਸ ਮੌਕੇ ਡਾH ਪਰਮਜੀਤ ਕੌਰ ਪ੍ਰੋH ਧਰਮ ਅਧਿਐਨ ਵਿਭਾਗ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਵਿਚਾਰਾਂ ਰਾਹੀਂ ਗੁਰਬਾਣੀ ਦੀ ਮਾਨਵੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਦਿਆਂ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਪਨਾਉਣ ਲਈ ਕਿਹਾ। ਡਾH ਰਮਨਦੀਪ ਕੌਰ ਧਰਮ ਅਧਿਐਨ ਵਿਭਾਗ ਨੇ ਵੈਬੀਨਾਰ ਦੇ ਕਨਵੀਨਰ ਅਤੇ ਪ੍ਰੋH ਅੰਮ੍ਰਿਤਾ ਸੇਖੋਂ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਨੇ ਕੋ^ਕਨਵੀਨਰ ਵਜੋਂ ਭੂਮਿਕਾ ਨਿਭਾਈ।