ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ‘ਅਜੋਕੇ ਦੌਰ ਵਿੱਚ ਮੀਡੀਆ ਦੀ ਭੂਮਿਕਾ* ਵਿਸ਼ੇ * ਤੇ ਵੈਬੀਨਾਰ ਦਾ ਆਯੋਜਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵੱਲੋਂ ਲੋਕਤੰਤਰ ਦੇ ਚੌਥੇ ਥੰਮ ‘ਮੀਡੀਆ’ ਦੀ ਪ੍ਰਸੰਗਿਕ ਪਹੁੰਚ ਨੂੰ ਪ੍ਰਗਟਾਉਂਦਾ ਵੈਬੀਨਾਰ ਜਿਸ ਦਾ ਵਿਸ਼ਾ ‘ਅਜੋਕੇ ਦੌਰ ਵਿੱਚ ਮੀਡੀਆ ਦੀ ਭੂਮਿਕਾ’ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾH ਜਸਵੀਰ ਸਿੰਘ ਜੀ ਨੇ ਵੈਬੀਨਾਰ ਦੇ ਮੁੱਖ ਬੁਲਾਰੇ ਡਾH ਤੇਜਿੰਦਰ ਵਿਰਲੀ ਐਸੋਸੀਏਟ ਪ੍ਰੋਫੈਸਰ ਡੀHਏHਵੀH ਕਾਲਜ ਨਕੋਦਰ, ਸਕੂਲਾਂ, ਕਾਲਜਾਂ ਤੋਂ ਜੁੜੇ ਅਧਿਆਪਕ ਸਹਿਬਾਨ, ਪ੍ਰੋਫੈਸਰ ਸਹਿਬਾਨ, ਪ੍ਰਿੰਸੀਪਲ ਸਹਿਬਾਨ, ਮੀਡੀਆ ਖੇਤਰ ਦੀਆਂ ਸਨਮਾਨਿਤ ਸਖ਼ਸ਼ੀਅਤਾਂ, ਓHਐਸHਏH ਦੇ ਮੈਂਬਰਜ਼ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਮੀਡੀਆ ਕਰਮੀਆਂ ਅਤੇ ਮੀਡੀਆ ਨਾਲ ਜੁੜੇ ਅਦਾਰਿਆਂ ਦੁਆਰਾ ਜਾਨ ਜੋਖਮ ਵਿੱਚ ਪਾ ਕੇ ਕੀਤੀ ਜਾਂਦੀ ਕਵਰੇਜ ਦੀ ਪ੍ਰਸ਼ੰਸਾ ਕਰਦਿਆਂ ਮੀਡੀਆ ਕਰਮੀਆਂ ਦੇ ਸੱਚ ਨੂੰ ਪ੍ਰਗਟਾਉਣ ਦੇ ਜਨੂੰਨ ਬਾਰੇ ਵਿਚਾਰ ਸਾਂਝੇ ਕੀਤੇ। ਵੈਬੀਨਾਰ ਦੇ ਮੁੱਖ ਬੁਲਾਰੇ ਡਾH ਤੇਜਿੰਦਰ ਵਿਰਲੀ ਐਸੋਸੀਏਟ ਪ੍ਰੋਫੈਸਰ ਅਤੇ ਟਰੇਡ ਯੂਨੀਅਨ ਨੇਤਾ ਨੇ ਅਜੋਕੇ ਦੌਰ ਵਿੱਚ ਮੀਡੀਆ ਦੁਆਰਾ ਨਿਭਾਈਆਂ ਜਾਂਦੀਆਂ ਜ਼ਿੰਮੇਵਾਰੀਆਂ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਖੁੱਲ ਕੇ ਚਰਚਾ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਪ੍ਰਭਾਸ਼ਿਤ ਕਰਦਿਆਂ ਲੋਕਤੰਤਰ ਦੇ ਇਸ ਚੌਥੇ ਥੰਮ ਦੀ ਸਮਰੱਥਾ, ਪਹੁੰਚ ਅਤੇ ਨੈਤਿਕ ਜ਼ਿੰਮੇਵਾਰੀ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਆਖਿਆ ਕਿ ਬੇਰੁਜ਼ਗਾਰੀ, ਭਰਿਸ਼ਟਾਚਾਰ, ਮਾਫੀਆ ਵਰਗ ਅਤੇ ਜਨਸਧਾਰਨ ਨੂੰ ਦਰਪੇਸ਼ ਨਿੱਤ ਦਿਨ ਦੀਆਂ ਸਮੱਸਿਆਵਾਂ ਨੂੰ ਉਭਾਰਨਾ ਮੀਡੀਆ ਦਾ ਪਹਿਲਾ ਫਰਜ ਹੋਣਾ ਚਾਹੀਦਾ ਹੈ। ਵੈਬੀਨਾਰ ਦੌਰਾਨ ਮੰਚ ਸੰਚਾਲਨ ਕਰਦਿਆਂ ਪ੍ਰੋH ਜਗਰੂਪ ਸਿੰਘ ਨੇ ਮੁੱਖ ਬੁਲਾਰੇ ਡਾH ਤੇਜਿੰਦਰ ਵਿਰਲੀ, ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋH ਤੇਜਿੰਦਰ ਕੌਰ ਜੀ, ਸਕੂਲਾਂ, ਕਾਲਜਾਂ ਤੋਂ ਜੁੜੇ ਅਧਿਆਪਕ ਸਹਿਬਾਨ, ਪ੍ਰੋਫੈਸਰ ਸਹਿਬਾਨ, ਪ੍ਰਿੰਸੀਪਲ ਸਹਿਬਾਨ, ਕਾਲਜ ਓHਐਸHਏH ਦੇ ਮੈਂਬਰਜ਼, ਕਾਲਜ ਦੇ ਸਮੁੱਚੇ ਸਟਾਫ, ਵਿਿਦਆਰਥੀਆਂ ਅਤੇ ਵੈਬੀਨਾਰ ਦੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।