ਖਾਲਸਾ ਕਾਲਜ, ਸ਼੍ਰੀ ਚਮਕੌਰ ਸਾਹਿਬ ਦੇ ਵਿਦਿਆਰਥੀਆਂ ਨੇ ਕੁਇਜ਼ ਮੁਕਾਬਲੇ ‘ਸ਼ਾਨ-ਏ-ਸਿੱਖੀ’ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।

ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਰੂਪਨਗਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੀ.ਟੀ.ਸੀ. ਚੈਨਲ ਵਲੋਂ ਕਰਵਾਏ ਜਾ ਰਹੇ ਕੁਇਜ਼ ਮੁਕਾਬਲੇ ‘ਸ਼ਾਨ-ਏ-ਸਿੱਖੀ’ ਵਿੱਚ ਡਾ. ਰਮਨਦੀਪ ਕੌਰ (ਧਾਰਮਿਕ ਵਿਭਾਗ) ਦੁਆਰਾ ਤਿਆਰ ਕੀਤੀ ਟੀਮ (ਅਰਸ਼ਪ੍ਰੀਤ ਸਿੰਘ 10+1 ਨਾਨ ਮੈਡੀਕਲ, ਜਸ਼ਨਪ੍ਰੀਤ ਸਿੰਘ 10+1 ਨਾਨ ਮੈਡੀਕਲ, ਪ੍ਰਭਨੂਰ ਸਿੰਘ 10+2 ਆਰਟਸ) ਨੇ ਅੱਜ ਮਿਤੀ 02/10/2019 ਨੂੰ Grand finale ਵਿੱਚ ਦੂਸਰਾ ਸਥਾਨ ਹਾਸਿਲ ਕਰਕੇ 1 ਲੱਖ ਰੁਪਏ ਦੀ ਨਕਦ ਰਾਸ਼ੀ ਜਿੱਤੀ। ਮੇਰੇ ਵੱਲੋਂ ਇਸ ਜਿੱਤ ਦੀ ਖੁਸ਼ੀ ਵਿੱਚ ਸਮੂਹ ਸਟਾਫ਼ ਨੂੰ ਵਧਾਈਆਂ।

Leave a Reply

Your email address will not be published. Required fields are marked *