Amritdhari Scholarship worth Rs 7 lacs given to students by SGPC

SGPC, Sri Amritsar Sahib has distributed Amritdhari Scholarship worth Rs 7 lacs to students of our college.

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਵਿਿਦਆਰਥੀਆਂ ਨੇ ਵੱਖੋ-ਵੱਖਰੀਆਂ ਸਕੀਮਾਂ ਅਧੀਨ ਹਾਸਿਲ ਕੀਤੇ 7 ਲੱਖ ਰੁਪਏ ਦੇ ਵਜ਼ੀਫ਼ੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਵਿਿਦਆਰਥੀਆਂ ਨੇ ਚਲੰਤ ਵਿੱਦਿਅਕ ਵਰ੍ਹੇ ਦੌਰਾਨ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ, ਹੋਣਹਾਰ ਅਤੇ ਯੋਗ ਉਮੀਦਵਾਰਾਂ ਨੂੰ ਦਿੱਤੇ ਜਾ ਰਹੇ ਵਜ਼ੀਫ਼ਿਆਂ ਦੀਆਂ ਸ਼ਰਤਾਂ ਪੂਰੀਆਂ ਕਰਦਿਆਂ 7 ਲੱਖ ਰੁਪਏ ਦੀ ਵੱਡੀ ਰਕਮ ਵਜ਼ੀਫ਼ਿਆਂ ਵੱਜੋਂ ਹਾਸਿਲ ਕੀਤੀ।ਕਾਲਜ ਪਿੰ੍ਰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿੱਚ ਹਰ ਸਾਲ ਦਾਖ਼ਲ ਹੋਣ ਵਾਲੇ ਵਿਿਦਆਰਥੀ ਜਿਹੜੇ ਵੱਖੋ-ਵੱਖਰੀਆਂ ਵਜ਼ੀਫ਼ਾ ਸਕੀਮਾਂ ਅਧੀਨ ਯੋਗ ਪਾਏ ਜਾਂਦੇ ਹਨ, ਨੂੰ ਨਕਦ ਵਜ਼ੀਫ਼ੇ ਦਿਵਾਉਣ ਵਿੱਚ ਸੰਸਥਾ ਦਾ ਅਧਿਆਪਨ ਅਮਲਾ ਭਰਪੂਰ ਸਹਾਇਤਾ ਕਰਦਾ ਹੈ।ਚਲੰਤ ਵਿੱਦਿਅਕ ਵਰ੍ਹੇ ਦੌਰਾਨ ਸੰਸਥਾ ਦੇ ਡਿਗਰੀ ਕਲਾਸਾਂ ਅਤੇ ਪੋਸਟ ਗ੍ਰੈਜੂਏਸ਼ਨ ਵਿੱਚ ਆਰਟਸ, ਕਮਰਸ, ਸਾਇੰਸ ਅਤੇ ਕੰਪਿਊਟਰ ਵਿਿਸ਼ਆਂ ਅਧੀਨ ਸਿੱਖਿਆ ਹਾਸਿਲ ਕਰ ਰਹੇ ਵਿਿਦਆਰਥੀਆਂ ਨੇ ਕਾਲਜ ਪ੍ਰਬੰਧਕਾਂ ਦੇ ਯਤਨਾਂ ਦੁਆਰਾ ਲੱਖਾਂ ਰੁਪਏ ਦੇ ਵਜ਼ੀਫ਼ੇ ਹਾਸਿਲ ਕੀਤੇ।ਪ੍ਰਾਪਤ ਵੇਰਵਿਆਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਵਿਿਦਆਰਥੀਆਂ ਨੂੰ 1 ਲੱਖ, 88 ਹਜ਼ਾਰ ਰੁਪਏ “ਅੰਮ੍ਰਿਤਧਾਰੀ ਵਜ਼ੀਫ਼ਾ”, ਭਾਰਤ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕੀਮ ਅਧੀਨ 24 ਵਿਿਦਆਰਥੀਆਂ ਨੂੰ 2 ਲੱਖ, 78 ਸੌ ਰੁਪਏ “ਐਸ.ਸੀ.,ਬੀ.ਸੀ. ਵਜ਼ੀਫ਼ਾ”, ਘੱਟ ਗਿਣਤੀ ਵਜ਼ੀਫ਼ਾ ਸਕੀਮ ਅਧੀਨ 35 ਵਿਿਦਆਰਥੀਆਂ ਨੂੰ 2 ਲੱਖ, 29 ਹਜ਼ਾਰ, 8 ਸੌ ਰੁਪਏ ਦਾ ਵਜ਼ੀਫ਼ਾ, ਨਿਸ਼ਕਾਮ ਵੈਲਫੇਅਰ ਸੋਸਾਇਟੀ ਵੱਲੋਂ ਰਾਸ਼ਟਰੀ  ਨੈਤਿਕ ਸਿੱਖਿਆ ਇਮਤਿਹਾਨ ਪਾਸ ਕਰਨ ਉਪਰੰਤ ਇੰਟਰਵਿਊ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਕਾਲਜ ਦੇ 4 ਵਿਿਦਆਰਥੀਆਂ ਨੇ 76 ਹਜ਼ਾਰ ਰੁਪਏ “ਨਿਸ਼ਕਾਮ ਵਜ਼ੀਫ਼ਾ” ਰਾਸ਼ੀ ਵੱਜੋਂ ਪ੍ਰਾਪਤ ਕੀਤੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਕਾਲਜ ਵਿੱਚ ਦਾਖ਼ਲਾ ਲੈਣ ਵਾਲੇ ਬੋਰਡ ਜਮਾਤਾਂ ਦੇ ਵਿਿਦਆਰਥੀ ਜਿਨ੍ਹਾਂ ਨੇ 80 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਅੰਕ ਹਾਸਿਲ ਕੀਤੇ ਹਨ, ਨੂੰ ਫੀਸਾਂ ਵਿੱਚ 40 ਪ੍ਰਤੀਸ਼ਤ, 90 ਤੋਂ 95 ਪ੍ਰਤੀਸ਼ਤ ਅੰਕਾਂ ਵਾਲੇ ਵਿਿਦਅਰਥੀਆਂ ਨੂੰ 75 ਪ੍ਰਤੀਸ਼ਤ, 95 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਨੂੰ 100 ਪ੍ਰਤੀਸ਼ਤ ਮੁਆਫ਼ੀ ਦਿੱਤੀ ਜਾਂਦੀ ਹੈ। ਕਾਲਜ ਵੱਲੋਂ ਦਾਖ਼ਲ ਹੋਏ ਸਮੂਹ ਵਿਿਦਆਰਥੀਆਂ ਨੂੰ ਲਾਇਬ੍ਰੇਰੀ ਤੋਂ ਇਲਾਵਾ ਬੱੁਕ ਬੈਂਕ ਜ਼ਰੀਏ ਸਾਰੇ ਸਾਲ ਲਈ ਮੁਫ਼ਤ ਵਿੱਚ ਕੀਮਤੀ ਅਤੇ ਦੁਰਲੱਭ ਪੁਸਤਕਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਸਹਿ-ਵਿੱਦਿਅਕ ਖੇਤਰ ਜਿਵੇਂ ਖੇਡਾਂ, ਧਾਰਮਿਕ, ਸਮਾਜਿਕ, ਸੱਭਿਆਚਾਰਕ ਪੱਖੋਂ ਵਿਿਦਆਰਥੀਆਂ ਦੀ ਸਖ਼ਸ਼ੀਅਤ ਵਿਕਸਿਤ ਕਰਨ ਲਈ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *