ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਚਾਰਕ ਭਾਈ ਅਰਜਨ ਸਿੰਘ (ਗੁਰਦੁਆਰਾ ਭੱੱਠਾ ਸਾਹਿਬ ਰੋਪੜ) ਵਿਸ਼ੇਸ਼ ਤੌਰ ਤੇ ਪਹੁੰਚੇ।ਉਨ੍ਹਾਂ ਨੇ ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱੱਖਿਆਵਾਂ ਦਾ ਵਰਨਣ ਕਰਦੇ ਹੋਏ ਭਾਣਾ,ਹੁਕਮ,ਗੁਰੁ,ਕਰਮ-ਕਾਂਡ,ਪ੍ਰਭੂ-ਪਿਆਰ,ਮਨੁੱਖੀ ਏਕਤਾ ਆਦਿ ਵਿਿਸ਼ਆਂ ਤੇ ਵਿਸਥਾਰਪੂਰਵਕ ਚਰਚਾ ਕਰਦਿਆਂ ਵਿਿਦਆਰਥੀਆਂ ਨੂੰ ਚੰਗੇ ਗੁਣ ਧਾਰਨ ਕਰਨ ਲਈ ਪ੍ਰੇਰਿਆ ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਨੇ ਵਿਿਦਆਰਥੀਆਂ ਨੂੰ ਗੁਰੁ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਕਿਹਾ।ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਡਾ.ਰਮਨਦੀਪ ਕੌਰ ਧਰਮ ਅਧਿਐਨ ਦੇ ਅਧਿਆਪਕ ਵੱਲੋਂ ਨਿਭਾਈ ਗਈ।ਪ੍ਰੋਗਰਾਮ ਦੇ ਅੰਤ ਵਿੱਚ ਡਾ. ਤੇਜਿੰਦਰ ਕੌਰ ਨੇ ਮੁੱਖ ਬੁਲਾਰੇ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ।ਇਸ ਸਮੇਂ ਪ੍ਰੋ.ਸੁਖਵਿੰਦਰ ਕੌਰ,ਪ੍ਰੋ.ਉੱਤਮਜੀਤ ਕੌਰ,ਪ੍ਰੋ.ਇੰਦਰਜੀਤ ਸਿੰਘ ਅਤੇ ਕਾਲਜ ਦਾ ਸਮੁੱਚਾ ਸਟਾਫ ਹਾਜਰ ਸੀ।