ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਸਾਇੰਸ ਵਿਭਾਗ ਵੱਲੋਂ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ਉਤੇ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਰਾਹੀਂ ਵਿਿਦਆਰਥੀਆਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਕਾਰਨ ਮੁੱਢਲੇ ਲੱਛਣਾਂ ਅਤੇ ਇਸ ਦੇ ਬਾਰੇ ਬੁਰੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ।
ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਕੈਂਸਰ ਇੱੱਕ ਇਹੋ ਜਿਹੀ ਬੀਮਾਰੀ ਹੈ ਜਿਸ ਦਾ ਨਾਮ ਸੁਣਦਿਆ ਹੀ ਲੋਕ ਸਹਿਮ ਜਾਂਦੇ ਹਨ ਉਥੇ ਹੀ ਇਸ ਨਾਲ ਬਹੁਤ ਸਾਰੇ ਅੰਧ-ਵਿਸ਼ਵਾਸ਼ ਵੀ ਜੁੜੇ ਹੋਏ ਹਨ ਤੇ ਇਸ ਵਿਸ਼ੇ ਦੀ ਹਰ ਇਕ ਨੂੰ ਜਾਣਕਾਰੀ ਹੋਣਾ ਵੀ ਲਾਜ਼ਮੀ ਹੈ। ਅੱਜ ਦੇ ਵੈਬੀਨਾਰ ਦੇ ਮੁੱਖ ਬੁਲਾਰੇ ਡਾ ਸੰਦੀਪ ਸਿੰਘ ਜੋ ਕਿ ਸੈਟਂਰਲ ਯੂਨੀਵਰਸਿਟੀ, ਬਠਿੰਡਾ ਵਿਚ ਐਸੋਸਿਏਟ ਪ੍ਰੋਫੈਸਰ ਵਜੋ ਸੇਵਾਵਾਂ ਨਿਭਾ ਰਹੇ ਹਨ। ਜੋ ਕਿ ਖੁਦ ਵੀ ਕੈਂਸਰ ਖੋਜ ਕਰ ਰਹੇ ਹਨ। ਆਪ ਨੇ ਬਾਖ਼ੂਬੀ ਤਰੀਕੇ ਅਤੇ ਸਰਲਤਾ ਨਾਲ ਇਸ ਵਿਸ਼ੇ ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਅਸੀਂ ਆਪਣੀ ਰੌਜਮਰਾ ਦੇ ਜੀਵਨ ਵਿੱੱਚ ਕੁਝ ਚੰਗੀਆ ਤਬਦੀਲੀਆ ਲਿਆ ਕੇ ਅਤੇ ਸੰਤੁਲਿਤ ਅਹਾਰ ਨੂੰ ਆਪਣਾ ਕੇ ਇਸ ਗੰਬੀਰ ਬਿਮਾਰੀ ਤੌ ਆਪਣੇ ਆਪ ਨੁੰ ਬਚਾ ਸਕਦੇ ਹਾਂ।ਇਸੇ ਲਈ ਸਾਨੂੰ ਇਸ ਬਿਮਾਰੀ ਤੋ ਡਰਨ ਦੀ ਥਾਂ ਅਤੇ ਰੋਗੀ ਨਾਲ ਬਿਨਾਂ ਕਿਸੇ ਭੇਦ ਭਾਵ ਤੋਂ ਇਸ ਬਿਮਾਰੀ ਨਾਲ ਨਜਿੱਠਣਾ ਚਾਹੀਦਾ ਹੈ।