ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਚਾਰ ਦੀਵਾਰੀ ਦੇ ਕੰਮ ਦੀ ਹੋਈ ਸ਼ੁਰੂਆਤ ਮੌਕੇ ਪ੍ਰਸਿੱੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਵਲੋਂ ਗੁਰੂ ਚਰਨਾ ਵਿੱੱਚ ਅਰਦਾਸ ਕੀਤੀ ਗਈ ਉੱੱਪਰੰਤ ਬਾਬਾ ਗੁਲਜਾਰ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿੱੱਚ ਟੱਕ ਲਗਾਉਣ ਦੀ ਰਸਮ ਕੀਤੀ ਗਈ।ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਅੰਤ੍ਰਿਗ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱੱਲੋਂ ਆਪਣੇ ਪ੍ਰਬੰਧ ਅਧੀਨ ਸਕੂਲਾ ਅਤੇ ਕਾਲਜਾਂ ਵਿੱੱਚ ਵਿਿਦਆਰਥੀਆ ਦੀ ਸਹੂਲਤ ਲਈ ਜਿੱੱਥੇ ਅਤਿ ਅਧੁਨਿਕ ਇਮਾਰਤਾਂ ਦੀ ਉਸਾਰੀ ਕਰਵਾਈ ਜਾਂਦੀ ਹੈ।ਉੱੱਥੇ ਹੀ ਸਮੇਂ ਦੇ ਹਾਣ ਦਾ ਇੰਨਫ੍ਰਾਸਟਕਚਰ ਤਿਆਰ ਕੀਤਾ ਜਾਦਾਂ ਹੈ।ਜਿਸ ਨਾਲ ਵਿਿਦਆਰਥੀਆ ਨੂੰ ਸੁੱੱਰਖਿਅਤ ਅਤੇ ਉਸਾਰੂ ਵਾਤਾਵਰਨ ਮਿਲਦਾ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਉਹ ਵਿੱੱਦਿਅਕ ਅਤੇ ਸਹਿ-ਵਿੱਦਿਅਕ ਖੇਤਰਾਂ ਵਿੱੱਚ ਨਾਮਣਾ ਖੱੱਟਦੇ ਹਨ।ਉਨ੍ਹਾਂ ਕਿਹਾ ਕੇ ਕਾਲਜ ਦੀ ਚਾਰ ਦੀਵਾਰੀ ਬਣਨ ਨਾਲ ਕਾਲਜ ਦੀ ਇਮਾਰਤੀ ਦਿੱੱਖ ਸੁੰਦਰ ਬਣਨ ਦੇ ਨਾਲ-ਨਾਲ ਅਧਿਆਪਕਾ ਅਤੇ ਵਿਿਦਆਰਥੀਆਂ ਦੀ ਸੁੱੱਰਖਿਆ ਯਕੀਨੀ ਹੋ ਜਾਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਚੇਰੀ ਸਿੱੱਖਿਆ ਦੀ ਇਸ ਸੰਸਥਾ ਦੀਆਂ ਹਰ ਪ੍ਰਕਾਰ ਦੀਆਂ ਲੋੜਾ ਪਹਿਲ ਦੇ ਅਧਾਰ ਤੇ ਪੂਰੀਆ ਕੀਤੀਆਂ ਜਾਣਗੀਆਂ।ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਵਲੋਂ ਚਾਰ ਦੀਵਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਅੰਤ੍ਰਿਗ ਕਮੇਟੀ ਅਤੇ ਇਸ ਮੋਕੇ ਉੱੱਚੇਚੇ ਤੋਰ ਤੇ ਪਹੁੰਚੇ ਜਥੇਦਾਰ ਪਰਮਜੀਤ ਸਿੰਘ ਲੱੱਖੇਵਾਲ,ਸ. ਬਲਦੇਵ ਸਿੰਘ ਹਫਿਜਾਬਾਦ ਸੀਨੀਅਰ ਅਕਾਲੀ ਆਗੂ,ਸ.ਗੁਰਮੀਤ ਸਿੰਘ ਮਕੜੌਨਾ ਸੀਨੀਅਰ ਅਕਾਲੀ ਆਗੂ,ਸ. ਪ੍ਰਗਟ ਸਿੰਘ ਰੋਲੂ ਮਾਜਰਾ ਸੀਨੀਅਰ ਅਕਾਲੀ ਆਗੂ,ਸ. ਨੱੱਥਾ ਸਿੰਘ ਮੈਨੇਜਰ ਗੁਰਦਾਆਰਾ ਸ੍ਰੀ ਕਤਲਗੜ੍ਹ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜਰ ਸੀ|
ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਚਾਰ ਦੀਵਾਰੀ ਦੇ ਕੰਮ ਦੀ ਹੋਈ ਸ਼ੁਰੂਆਤ
Related Posts
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੀ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੋਕਤ ਨਾਲ ਸੰਪੰਨ
ਬੈਸਟ ਐਥਲੀਟ ਦੀ ਟਰਾਫ਼ੀ ਗੁਰਜੀਤ ਸਿੰਘ ਅਤੇ ਹਰਮਨਦੀਪ ਕੌਰ ਨੇ ਕੀਤੀ ਹਾਸਿਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ...
ਖ਼ਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਮਾਘੀ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ...