ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਮਿਊਨੀਕੇਸ਼ਨ ਸਕਿੱਲਸ ਤੇ ਪਬਲਿਕ ਸਪੀਕਿੰਗ ਵਿਸੇ਼ ਤੇ ਵੈਬੀਨਾਰ ਕਰਵਾਇਆ ਗਿਆ। ਇਸ ਵਿਚ ਗੁਨਗੀਤ ਕੌਰ, ਸੋਫਟ ਸਕਿਲ ਟ੍ਰੇਨਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਨੇ ਮੁੱਖ ਸਪੀਕਰ ਵੱਜੋਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਪਬਲਿਕ ਸਪੀਕਿੰਗ ਵਿਸੇ਼ ਤੇ ਵੀ ਵਿਸਥਾਰ ਪੂਰਵਕ ਚਰਚਾ ਕੀਤੀ ,ਭਾਗੀਦਾਰਾਂ ਨੂੰ ਕਾਮਿਊਨੀਕੇਸ਼ਨ ਸਕਿਲਜ਼ ਨੂੰ ਬੇਹਤਰ ਬਣਾਉਣ ਲਈ ਸੁਝਾਅ ਵੀ ਸਾਂਝੇ ਕੀਤੇ। ੳਹਨਾਂ ਨੇ ਰੋਜ਼ਮਰਾ ਦੇ ਜੀਵਨ ਵਿਚੋਂ ਉਦਾਹਰਣਾ ਦੇ ਕੇ ਕਾਮਿਊਨੀਕੇਸ਼ਨ ਦੀਆਂ ਕਿਸਮਾਂ, ਅਤੇ ਇਸ ਦੇ ਪ੍ਰਭਾਵ ਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ।ਉਹਨਾਂ ਅਜੋਕੇ ਯੁੱਗ ਵਿਚ ਇਸ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਜਸਵੀਰ ਸਿੰਘ ਨੇ ਕਿਹਾ ਕਿ ਕੀ , ਕਦੋਂ ਤੇ ਕਿਵੇਂ ਬੋਲਿਆ ਜਾਵੇ , ਇਸ ਦਾ ਮਹੱਤਵ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਅਜੋਕੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਪਬਲਿਕ ਸਪੀਕਿੰਗ ਦੇ ਗੁਰ ਨੂੰ ਵੀ ਸਿਖਣਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਲਬਾਤ ਦੇ ਤਰੀਕੇ ਨੂੰ ਸੁਚਾਰੂ ਤੇ ਸੁਚੱਜੇ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਸਮੂਹ ਭਾਗੀਦਾਰਾਂ ਨੇ ਇਸ ਵੈਬੀਨਾਰ ਦੀ ਖੂਬ ਸਰਾਹਨਾ ਕੀਤੀ ਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਵੈਬੀਨਾਰ ਉਲੀਕੇ ਜਾਣੇ ਚਾਹੀਦੇ ਹਨ। ਵਿਭਾਗ ਮੁਖੀ ਡਾ ਸੰਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਤੇਜਿੰਦਰ ਕੌਰ,ਪ੍ਰੋ ਰਵਨੀਤ ਕੌਰ,ਪ੍ਰੋ ਅਮਨਦੀਪ ਕੌਰ , ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।