ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੀ ਬੀ.ਐੱਸ.ਸੀ. ਐਗਰੀਕਲਚਰ(ਆਨਰਜ਼) ਭਾਗ- ਤੀਜਾ ਦੀ ਵਿਿਦਆਰਥਣ ਰਵਨੀਤ ਕੌਰ ਨੇ ਸਰਕਾਰੀ ਪੋਸਟ ਗੈ੍ਰਜੂਏਟ ਕਾਲਜ ਪੰਚਕੂਲਾ ਵੱਲੋਂ ‘ਵਰਤਮਾਨ ਦੇ ਨਾਲ-ਨਾਲ ਭਵਿੱਖ ਦੇ ਵਿਕਾਸ ਅਤੇ ਸੰਭਾਵਿਤ ਖਤਰੇ’ ਥੀਮ ਦੇ ਅੰਤਰਗਤ 17 ਵੱਖੋ-ਵੱਖਰੇ ਵਿਿਸ਼ਆਂ ’ਤੇ ਰਾਸ਼ਟਰੀ ਪੱਧਰ ਦੇ ਪੋਸਟਰ ਮੇਕਿੰਗ “ਅੰਤਰ ਕਾਲਜ ਅਤੇ ਯੂਨੀਵਰਸਿਟੀ” ਮੁਕਾਬਲੇ ਵਿੱਚ 10 ਰਾਜਾਂ ਦੇ 30 ਨਾਮੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਤਿਭਾਸ਼ੀਲ 118 ਵਿਿਦਆਰਥੀਆਂ ਨਾਲ ਸਖ਼ਤ ਮੁਕਾਬਲਾ ਕਰਦਿਆਂ ਦੂਜਾ ਸਥਾਨ ਹਾਸਿਲ ਕੀਤਾ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਆਰਥਣ ਨੂੰ ਇਸ ਕੌਮੀ ਪੱਧਰ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਪੂਰੀ ਤਰ੍ਹਾਂ ਨਾਲ ਸਮਰੱਥ ਅਤੇ ਸਥਾਪਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਖਲਾਈ ਪ੍ਰਾਪਤ ਭਾਗੀਦਾਰਾਂ ਨੂੰ ਪਛਾੜਦਿਆਂ ਦੂਜਾ ਸਥਾਨ ਹਾਸਿਲ ਕੀਤਾ ਹੈ।ਇਸਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਸਿਰਜਣਾਤਮਿਕ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਪ੍ਰੋ. ਜਗਰੂਪ ਸਿੰਘ, ਡਾ. ਸੰਦੀਪ ਕੌਰ, ਡਾ. ਸੁਮੀਤ ਕੌਰ, ਪ੍ਰੋ. ਸੁਖਵੀਰ ਕੌਰ, ਪ੍ਰੋ. ਅੰਮ੍ਰਿਤਾ ਸੇਖੋਂ, ਪ੍ਰੋ. ਮਧੂ ਡਡਵਾਲ, ਪ੍ਰੋ. ਅਰੁਣ ਕੁਮਾਰ ਚੋਪੜਾ ਤੋਂ ਇਲਾਵਾ ਮੁਕਾਬਲੇ ਦੀ ਤਿਆਰੀ ਕਰਵਾਉਣ ਵਾਲੇ ਇੰਚਾਰਜ ਅਧਿਆਪਕ ਪ੍ਰੋ. ਅਮਰਜੋਤ ਕੌਰ, ਸਮੂਹ ਸਟਾਫ਼ ਅਤੇ ਵਿਦਆਰਥੀ ਹਾਜ਼ਰ ਸਨ।
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੀ ਵਿਦਿਆਰਥਣ ਰਵਨੀਤ ਕੌਰ ਨੇ ਰਾਸ਼ਟਰੀ ਪੱਧਰ ਦੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਹਾਸਿਲ ਕੀਤਾ ਦੂਜਾ ਸਥਾਨ
March 10, 2021March 10, 2021 Khalsa College, Chamkaur SahibKhalsa College, Chamkaur Sahib 0 Comments
Related Posts
“ਫਿੱਟ ਇੰਡੀਆ ਪ੍ਰਭਾਤ ਫੇਰੀ”
ਬੀਬੀ ਸ਼ਰਨ ਕੌਰ ਖਾਲਸਾ ਕਾਲਜ “ਫਿੱਟ ਇੰਡੀਆ ਪ੍ਰਭਾਤ ਫੇਰੀ” ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਐਨ.ਐੱਸ. ਐੱਸ. ...
ਖ਼ਾਲਸਾ ਕਾਲਜ ਦੇ ਰਹਿੰਦੇ ਉਸਾਰੀ ਕਾਰਜ ਜਲਦ ਹੋਣਗੇ ਮੁਕੰਮਲ: ਜਥੇਦਾਰ ਅਜਮੇਰ ਸਿੰਘ ਖੇੜਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੀ ਰਹਿੰਦੀ ਚਾਰਦੀਵਾਰੀ ਅਤੇ ...
ਗੁਰੂੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਮਾਗਮ ਦਾ ਆਯੋਜਨ।
ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ...