ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਸਾਇੰਸ ਵਿਭਾਗ ਵੱਲੋਂ “ਅੰਤਰ ਰਾਸ਼ਟਰੀ ਡਾਰਵਿਨ ਦਿਵਸ” ਮੌਕੇ ਸਟਿੱਕਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ,ਸ੍ਰੀ ਚਮਕੌਰ ਸਾਹਿਬ ਦੇ ਸਾਇੰਸ ਵਿਭਾਗ ਵੱਲੋਂ ਵਿਸ਼ਵ ਪ੍ਰਸਿੱਧ ਜੀਵ ਵਿਿਗਆਨੀ ਚਾਰਲਸ ਡਾਰਵਿਨ ਦਾ ਜਨਮ ਦਿਨ ਮਨਾਉਂਦਿਆਂ ਸਟਿੱਕਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਇਹ ਮੁਕਾਬਲਾ ਇਸ ਸਾਲ ਦੇ ਥੀਮ “ਮੈਡੀਸੀਨ ਐਂਡ ਐਵੂਲਿਊਸ਼ਨ” ਤੇ ਅਧਾਰਿਤ ਸੀ।ਇਸ ਦਾ ਮੁੱਖ ਉਦੇਸ਼ ਵਿਿਦਆਰਥੀਆਂ ਵਿੱਚ ਵਿਿਗਆਨ, ਵਿਿਗਆਨੀਆਂ ਅਤੇ ਉਨਾਂ੍ਹ ਦੀ ਵਿਿਗਆਨਕ ਸੋਚ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੀ।ਵਿਿਦਆਰਥੀਆ ਨੇ ਡਾਰਵਿਨ ਦੇ ਵਿਿਗਆਨ ਖੇਤਰ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆ ਬੇਮਿਸਾਲ ਸਟਿੱਕਰ ਬਣਾ ਕੇ ਸ਼ਲਾਘਾ ਭਰਪੂਰ ਪੇਸ਼ਕਾਰੀ ਦਿੱਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਅਤੇ ਮੁੱਢਲੇ ਸਥਾਨ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਡਾਰਵਿਨ ਦੇ ਸਾਇੰਸ ਖੇਤਰ ਵਿੱਚ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਡਾਰਵਿਨ ਦੇ ਜੀਵ ਵਿਕਾਸ ਸਬੰਧੀ ਸਿਧਾਂਤ ਦੀ ਵਿਿਗਆਨ ਵਿੱਚ ਦੇਣ ਨੂੰ ਮਹੱਤਵਪੂਰਨ ਹੈ ਅਤੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਸਾਇੰਸ ਪ੍ਰਤੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ।ਸਾਇੰਸ ਵਿਭਾਗ ਦੇ ਮੁੱਖੀ ਪ੍ਰੋ. ਅਰੁਣ ਕੁਮਾਰ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਸਾਇੰਸ ਵਿਿਦਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਦੌਰਾਨ ਪ੍ਰੋ. ਤੇਜਿੰਦਰ ਕੌਰ, ਪ੍ਰੋ. ਜਗਰੂਪ ਸਿੰਘ, ਪ੍ਰੋ. ਅਮ੍ਰਿਤਾ ਸੇਖੋਂ ਅਤੇ ਡਾ. ਸੁਮੀਤ ਕੌਰ ਨੇ ਜੱਜਾਂ ਦੀ ਭੂਮਿਕਾ ਅਦਾ ਕੀਤੀ।ਇਸ ਮੁਕਾਬਲੇ ਵਿੱਚ ਪਰਨੀਤ ਕੌਰ ਬੀ.ਐਸ.ਸੀ. ਐਗਰੀਕਲਚਰ ਭਾਗ ਤੀਜਾ ਨੇ ਪਹਿਲਾ ਸਥਾਨ, ਰਮਨਪ੍ਰੀਤ ਕੌਰ ਬੀ.ਐਸ.ਸੀ. ਐਗਰੀਕਲਚਰ ਭਾਗ ਚੌਥਾ ਨੇ ਦੂਜਾ ਸਥਾਨ ਅਤੇ ਕਿਰਨਦੀਪ ਕੌਰ ਬੀ.ਐਸ.ਸੀ. ਮੈਡੀਕਲ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਲਵਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *