ਕਾਨੂੰਨੀ ਸੇਵਾਵਾਂ ਦਿਵਸ ਦੇ ਸੰਬੰਧ ਵਿੱਚ ਖਾਲਸਾ ਕਾਲਜ ਵਿੱਚ ਵੈਬੀਨਾਰ ਕਾਨੂੰਨੀ ਸੇਵਾਵਾਂ ਦਿਵਸ ਦੇ ਸੰਬੰਧ ਵਿੱਚ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਅੱੈਨ.ਐੱਸ.ਐੱਸ. ਵਿਭਾਗ ਅਤੇ ਬੱਡੀ ਪ੍ਰੋਗਰਾਮ ਵੱਲੋਂ ਪ੍ਰਿੰਸੀਪਲ ਡਾ.ਜਸਵੀਰ ਸਿੰਘ ਜੀ ਦੀ ਰਹਿਨੁਮਾਈ ਹੇਠ ਵੈਬੀਨਾਰ ਆਯੋਜਿਤ ਕਰਵਾਇਆ ਗਿਆ।ਜਿਸ ਵਿੱਚ ਜਿਲਾਂ੍ਹ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਡਾ. ਸੰਦੀਪ ਕੌਰ ਜੀ ਨੇ ਇਸ ਵੈਬੀਨਾਰ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾ ਕੇ ਕੀਤੀ।ਐਡਵੋਕੇਟ ਜਸਪਿੰਦਰ ਕੌਰ ਨੇ ਬੜੇ ਹੀ ਵਧੀਆ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਿਦਆਰਥੀਆਂ ਨੂੰ ਬਾਲ ਅਪਰਾਧ, ਬਾਲ ਮਜਦੂਰੀ ਜਿਨਸੀ ਸ਼ੋਸਣ ਆਦਿ ਮੱੁਦਿਆ ਤੇ ਮਿਲਣ ਵਾਲੀ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ।ਐਡਵੋਕੇਟ ਮਨਬੀਰ ਸਿੰਘ ਢੀਂਡਸਾ ਨੇ ਵਿਿਦਆਰਥੀਆਂ ਤੋਂ ਭਰਪੂਰ ਸਹਿਯੋਗ ਦੀ ਆਸ ਕਰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਕੁਰੀਤੀਆਂ ਵਿਰੁੱਧ ਲਾਮਬੰਦ ਹੋ ਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।ਇਸ ਮੌਕੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਜੀ ਨੇ ਬੋਲਦਿਆ ਕਿਹਾ ਕਿ ਔਰਤਾਂ ਅਤੇ ਬੱਚਿਆਂ ਪ੍ਰਤੀ ਵੱਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ ਅਤੇ ਇਸ ਲਈ ਸਮਾਜ ਵਿਸ਼ੇਸ਼ ਕਰਕੇ ਨੌਜਵਾਨ ਵਰਗ ਵਿੱਚ ਸੰਵੇਦਨਸ਼ੀਲਤਾ ਲਿਆਉਣ ਦੀ ਲੋੜ ਹੈ।ਉਹਨਾਂ੍ਹ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਇਸ ਮੁੱਦੇ ਪ੍ਰਤੀ ਚਿੰਤਤ ਹੋ ਕੇ ਜਾਗਰੂਕਤਾ ਫੈਲਾਉਣ ਦਾ ਬੀੜਾ ਚੁੱਕਣ ਦੇ ਕਦਮ ਨੂੰ ਸਰਾਹਿਆ ਅਤੇ ਆਸ ਜਤਾਈ ਕਿ ਇੱਕਜੁੱਟ ਹੋ ਕੇ ਅਸੀ ਸਾਰੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋ ਸਕਦੇ ਹਾਂ।