Poster and Slogan Competitions dedicated to Shaheed Bhagat Singh ji

ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵੱਖੋਂ-ਵੱਖਰੇ ਮੁਕਾਬਲੇ ਕਰਵਾਏ ਗਏ।
ਨੌਜਵਾਨਾਂ ਨੂੰ ਬਣਨਾ ਪਵੇਗਾ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਵਾਰਿਸ: ਪ੍ਰਿੰਸੀਪਲ ਡਾ. ਜਸਵੀਰ ਸਿੰਘ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੋਰ ਸਾਹਿਬ ਦੇ ਪਿੰ੍ਰਸੀਪਲ ਡਾ.ਜਸਵੀਰ ਸਿੰਘ ਦੀ ਪ੍ਰੇਰਨਾ ਅਤੇ ਅਗਵਾਈ ਅਧੀਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋ ਸਹੀਦ-ਏ-ਆਜਮ ਸ. ਭਗਤ ਸਿੰਘ ਦੇ 113 ਸਾਲਾਂ ਜਨਮ ਦਿਵਸ ਮੌਕੇ ਕਾਲਜ ਵਿਿਦਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ।ਇਨਾਂ੍ਹ ਮੁਕਾਬਲਿਆ ਵਿੱਚ ਵਿਿਦਆਰਥੀਆਂ ਨੇ ਸਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸੁੰਦਰ ਕਲਾਕ੍ਰਿਤਾਂ ਦੁਆਰਾ ਪੇਸ਼ ਕੀਤਾ ।ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਸਮੂਹ ਭਾਗ ਲੈਣ ਵਾਲੇ ਅਤੇ ਮੁੱਢਲੇ ਸਥਾਨ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਆਖਿਆ ਕਿ ਸਹੀਦ-ਏ-ਆਜਮ ਸ. ਭਗਤ ਸਿੰਘ ਦੀ ਸੋਚ, ਸਮੱਰਥਾ, ਕੀਤੇ ਯਤਨ ਅਤੇ ਦਿੱਤੀ ਕੁਰਬਾਨੀ ਸੱਦਕਾ ਅਸੀਂ ਅੱਜ ਅਜਾਦੀ ਦਾ ਨਿੱਘ ਮਾਣ ਰਹੇ ਹਾਂ।ਪ੍ਰੰਤੂ ਸ਼ਹੀਦ ਦੇ ਸੁਪਨਿਆਂ ਦਾ ਭਾਰਤ ਉਸਾਰਨ ਲਈ ਦੇਸ਼ ਦੇ ਨੌਜਵਾਨਾਂ ਨੂੰ ਸ਼ਹੀਦ ਦੀ ਵਿਚਾਰਧਾਰਾ ਦੇ ਵਾਰਿਸ ਬਣਨਾ ਪਵੇਗਾ।ਉਨਾਂ੍ਹ ਆਖਿਆ ਕਿ ਖਾਲਸਾ ਕਾਲਜ ਵੱਲੋ ਹਮੇਸ਼ਾ ਹੀ ਕੌਮੀ ਸ਼ਹੀਦਾਂ ਦਾ ਸਤਿਕਾਰ ਕਰਦਿਆਂ ਵਿਿਦਆਰਥੀਆਂ ਨੂੰ ਦੇਸ਼ ਧਰਮ ਅਤੇ ਕੌਮ ਪ੍ਰਤੀ ਆਪਣੇ ਫਰਜ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਕਿਰਨਪ੍ਰੀਤ ਸਿੰਘ ਬੀ.ਸੀ.ਏ. ਭਾਗ-ਦੂਜਾ ਨੇ ਪਹਿਲਾ ਸਥਾਨ, ਪਰਨੀਤ ਕੌਰ ਮਾਨ ਬੀ.ਏ. ਭਾਗ-ਤੀਜਾ ਨੇ ਦੂਜਾ ਸਥਾਨ ,ਕੁਲਵਿੰਦਰ ਕੌਰ ਬੀ.ਏ. ਭਾਗ-ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸਲੋਗਨ ਲੇਖਣ ਮੁਕਾਬਲਿਆ ਵਿੱਚ ਨਰਮਜੀਤ ਕੌਰ ਬੀ.ਏ ਭਾਗ-ਤੀਜਾ ਨੇ ਪਹਿਲਾ ਸਥਾਨ,ਕਿਰਨਪ੍ਰੀਤ ਕੌਰ ਬੀ.ਕਾਮ.ਆਨਰਜ ਭਾਗ ਦੂਜਾ ਨੇ ਦੂਜਾ ਸਥਾਨ, ਸਿਮਰਨਜੀਤ ਕੌਰ ਬੀ.ਏ ਭਾਗ ਦੂਜਾ ਅਤੇ ਰਵਨੀਤ ਕੌਰ ਬੀ.ਐੱਸ.ਸੀ ਐਗਰੀਕਲਚਰ ਭਾਗ-ਤੀਜਾ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਵਿਭਾਗ ਮੁਖੀ ਪ੍ਰੋਫੈਸਰ ਜਗਰੂਪ ਸਿੰਘ ਨੇ ਦੱਸਿਆ ਕਿ ਇਨਾਂ੍ਹ ਸਾਰੇ ਵਿਿਦਆਰਥੀਆਂ ਨੂੰ ਈ-ਸਰਟੀਫਿਕੇਟ ਰਾਹੀ ਸਨਮਾਨਿਤ ਕੀਤਾ ਜਾਵੇਗਾ।ਇਨਾਂ੍ਹ ਮੁਕਾਬਲਿਆ ਦੀ ਜੱਜਮੈਂਟ ਦੀ ਭੂਮਿਕਾ ਪ੍ਰੋ. ਤੇਜਿੰਦਰ ਕੋਰ ,ਪ੍ਰੋ. ਅੰਮ੍ਰਿਤਾ ਸੇਖੋਂ ਅਤੇ ਪ੍ਰੋ. ਸੁਖਵਿੰਦਰ ਕੋਰ ਨੇ ਸਾਂਝੇ ਰੂਪ ਵਿੱਚ ਅਦਾ ਕੀਤੀ।

Leave a Reply

Your email address will not be published. Required fields are marked *